ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਸਜਾਇਆ ਨਗਰ ਕੀਰਤਨ, ਜੈਜ਼ੀ ਬੀ ਨੇ ਸਾਂਝੀ ਕੀਤੀ ਵੀਡੀਓ

Friday, Jan 01, 2021 - 05:23 PM (IST)

ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਸਜਾਇਆ ਨਗਰ ਕੀਰਤਨ, ਜੈਜ਼ੀ ਬੀ ਨੇ ਸਾਂਝੀ ਕੀਤੀ ਵੀਡੀਓ

ਨਵੀਂ ਦਿੱਲੀ (ਬਿਊਰੋ)– 2021 ਦੀ ਸ਼ੁਰੂਆਤ ਮੌਕੇ ਅੱਜ ਦੇਸ਼ ਭਰ ਦੇ ਲੋਕ ਇਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌਕੇ ਦਿੱਲੀ ਵਿਖੇ ਧਰਨੇ ’ਤੇ ਡਟੇ ਕਿਸਾਨਾਂ ਵਲੋਂ ਸਾਲ ਦੇ ਪਹਿਲੇ ਦਿਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।

ਨਗਰ ਕੀਰਤਨ ’ਚ ਹਾਜ਼ਰੀ ਭਰਨ ਦੌਰਾਨ ਪੰਜਾਬੀ ਗਾਇਕ ਜੈਜ਼ੀ ਬੀ ਨੇ ਲਾਈਵ ਹੁੰਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਜੈਜ਼ੀ ਬੀ ਆਖ ਰਹੇ ਹਨ ਕਿ ਕਿਸਾਨਾਂ ਵਲੋਂ ਸਾਲ ਦੇ ਪਹਿਲੇ ਦਿਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ। ਸਿੰਘੂ ਬਾਰਡਰ ਤੋਂ ਇਹ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਲਈ ਸਜਾਇਆ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Jazzy B (@jazzyb)

ਦੱਸਣਯੋਗ ਹੈ ਕਿ ਜੈਜ਼ੀ ਬੀ ਨੇ ਨਵਾਂ ਸਾਲ ਦਿੱਲੀ ਵਿਖੇ ਕਿਸਾਨਾਂ ਦੇ ਨਾਲ ਹੀ ਮਨਾਇਆ ਹੈ। ਜੈਜ਼ੀ ਬੀ ਵਲੋਂ ਬੀਤੇ ਦਿਨਾਂ ਤੋਂ ਪੋਸਟਾਂ ਸਾਂਝੀਆਂ ਕਰਕੇ ਲੋਕਾਂ ਨੂੰ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਉਣ ਦੀ ਅਪੀਲ ਕੀਤੀ ਗਈ ਸੀ।

ਜੈਜ਼ੀ ਬੀ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਨੇ ਵੀ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਇਆ ਹੈ।

ਨੋਟ– ਕਿਸਾਨਾਂ ਵਲੋਂ ਸਜਾਏ ਨਗਰ ਕੀਰਤਨ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News