ਅੰਮ੍ਰਿਤਸਰ ਕਾਂਗਰਸ ਦੇ ਇਤਿਹਾਸ 'ਚ ਵੱਡਾ ਬਦਲ (ਵੀਡੀਓ)
Monday, Jan 21, 2019 - 09:52 AM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਕਾਂਗਰਸ ਕਮੇਟੀ ਵਲੋਂ ਸ਼੍ਰੀਮਤੀ ਜਤਿੰਦਰ ਕੌਰ ਸੋਨੀਆਂ ਨੂੰ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਪਾਰਟੀ ਦਫਤਰ 'ਚ ਆਪਣਾ ਅਹੁਦਾ ਸੰਭਾਲ ਲਿਆ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਕਾਂਗਰਸ ਦੇ ਇਤਿਹਾਸ 'ਚ ਜਤਿੰਦਰ ਸੋਨੀਆ ਉਹ ਪਹਿਲੀ ਔਰਤ ਹੈ, ਜੋ ਜ਼ਿਲਾ ਸ਼ਹਿਰੀ ਦੀ ਪ੍ਰਧਾਨ ਬਣੀ ਹੈ। ਜਤਿੰਦਰ ਕੌਰ ਨੇ ਇਸ ਨਿਯੁਕਤੀ ਲਈ ਜਿਥੇ ਪਾਰਟੀ ਹਾਈਕਾਮਨ ਦਾ ਧੰਨਵਾਦ ਕੀਤਾ, ਉਥੇ ਹੀ ਪਾਰਟੀ ਦੀ ਇਸ ਸੇਵਾ ਨੂੰ ਤਨ ਮਨ ਤੇ ਧਨ ਨਾਲ ਨਿਭਾਉਣ ਦਾ ਅਹਿਦ ਲਿਆ। ਪਾਰਟੀ ਵਰਕਰਾਂ ਨੇ ਵੀ ਸ਼੍ਰੀਮਤੀ ਜਤਿੰਦਰ ਸੋਨੀਆ ਦੀ ਅਗਵਾਹੀ ਕਬੂਲਦੇ ਹੋਏ 2019 ਦੀ ਲੋਕ ਸਭਾ ਚੋਣਾਂ ਲਈ ਜੀਅ-ਜਾਨ ਲਾ ਦੇਣ ਦੀ ਗੱਲ ਕਹੀ ਹੈ।