ਜਥੇਦਾਰ ਅਕਾਲ ਤਖ਼ਤ ਅਕਾਲੀ ਸੰਕਟ ਹਲ ਕਰਨ ਲਈ ਪੰਥਕ ਨੁਮਾਇੰਦਾ ਇੱਕਠ ਬੁਲਾਉਣ: ਸਿੱਖ ਸੇਵਕ ਸੁਸਾਇਟੀ

Friday, Aug 02, 2024 - 04:04 PM (IST)

ਜਲੰਧਰ-ਬੀਤੇ ਦਿਨੀਂ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਜਥੇਦਾਰ ਪਰਮਿੰਦਰ ਸਿੰਘ ਖਾਲਸਾ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਸਿੱਖ ਚਿੰਤਕ ਭਾਈ ਹਰਸਿਮਰਨ ਸਿੰਘ ਨੇ ਜਥੇਦਾਰ ਅਕਾਲ ਤਖ਼ਤ ਨੂੰ ਬੇਨਤੀ ਪੱਤਰ ਦਿੱਤਾ ਕਿ ਅਕਾਲੀ ਲੀਡਰਸ਼ਿਪ ਦੇ ਸੰਕਟ ਦਾ ਮਸਲਾ ਸਿਰਫ਼ ਧਾਰਮਿਕ ਤਨਖ਼ਾਹ ਲਗਾਉਣ ਅਤੇ ਆਗੂਆਂ ਵੱਲੋਂ ਮੁਆਫ਼ੀ ਮੰਗ ਲਏ ਜਾਣਤਕ ਸੀਮਤ ਨਾ ਰਖਿਆ ਜਾਵੇ। ਇਨ੍ਹਾਂ ਦੋਸ਼ਾਂ ਦੇ ਫ਼ੈਸਲਿਆਂ ਬਾਰੇ ਸਿੱਖ ਪੰਥ ਦਾ ਨੁਮਾਇੰਦਾ ਇੱਕਠ 250 ਜਾਂ 300 ਦਾ ਬੁਲਾਇਆ ਜਾਵੇ ਅਤੇ ਇਸ ਸੰਕਟ ਦਾ ਠੋਸ ਸਿਟਾ ਕਢ ਕੇ ਠੋਸ ਹਲ ਅਤੇ ਫ਼ੈਸਲਾ ਵਿਸ਼ਾਲ ਪੰਥਕ ਇਕਠ ਸਰਬੱਤ ਖਾਲਸਾ ਦੇ ਰੂਪ ਵਿਚ ਲਾਗੂ ਕੀਤਾ ਜਾਵੇ ਤਾਂ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਪਰੰਪਰਾ ਬਹਾਲ ਹੋ ਸਕੇ ਅਤੇ ਸਮੁਚਾ ਸਿੱਖ ਪੰਥ  ਇਨ੍ਹਾਂ ਫ਼ੈਸਲਿਆਂ ਦਾ ਸਮਰਥਨ ਕਰ ਸਕੇ ਕਿ ਇਹ ਫ਼ੈਸਲੇ ਸਿੱਖ ਮਰਿਆਦਾ ਅਤੇ ਮਾਨਸਕਿਤਾ ਅਨੁਸਾਰ ਹੋਏ ਹਨ।  ਉਨ੍ਹਾਂ ਕਿਹਾ ਕਿ ਇਸ ਵਿਚ ਅਕਾਲੀ ਦਲ ਪੁਨਰ ਸੁਰਜੀਤੀ, ਪੰਥਕ ਏਜੰਡੇ ,ਅਕਾਲੀ ਦਲ ਦੀ ਲੀਡਰਸ਼ਿਪ ਦਾ ਫ਼ੈਸਲਾ ਪੰਥਕ ਮਾਨਸਿਕਤਾ ਅਨੁਸਾਰ ਕਰਨ ਦੀ ਬੇਨਤੀ ਹੈ। ਸਿੱਖ ਚਿੰਤਕਾਂ ਨੇ ਕਿਹਾ ਇਸ ਸਬੰਧ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੁਰਾਤਨ ਅਨੁਸਾਰ ਇਤਿਹਾਸਕ ਭੂਮਿਕਾ ਨਿਭਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਫਸਾ ਨਾਬਾਲਗ ਕੁੜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸਰੀਰਕ ਸੰਬੰਧ ਬਣਾ ਕੇ ਦਿੱਤੀ ਇਹ ਧਮਕੀ

ਮੀਡੀਆ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਸੰਕਟ ਬਾਰੇ ਸਿਖ ਪੰਥ ਦੀਆਂ ਸਰਬਪ੍ਰਵਾਨਿਤ ਸਖ਼ਸ਼ੀਅਤਾਂ ਬਾਬਾ ਸਰਬਜੋਤ ਸਿੰਘ ਬੇਦੀ, ਸਰਦਾਰ ਗੁਰਤੇਜ ਸਿੰਘ ਆਈ. ਏ. ਐੱਸ ,ਬੀਬੀ ਪਰਮਜੀਤ ਕੌਰ ਖਾਲੜਾ,ਜਥੇਦਾਰ ਸੁਖਦੇਵ ਸਿੰਘ ਭੌਰ, ਸਰਦਾਰ ਹਰਸਿਮਰਨ ਸਿੰਘ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਹਰਵਿੰਦਰ ਸਿੰਘ ਫੁਲਕਾ ਐਡਵੋਕੇਟ ਪ੍ਰੋਫੈਸਰ ਸੁਖਦਿਆਲ ਸਿੰਘ, ਰਜਿੰਦਰ ਸਿੰਘ ਪੁਰੇਵਾਲ ਡਰਬੀ ਯੂਕੇ, ਪਰਮਜੀਤ ਸਿੰਘ ਸਰਨਾ ਦਿੱਲੀ ਦਾ ਸਹਿਯੋਗ ਲਿਆ ਜਾਵੇ।  ਪੰਥਕ ਸੰਕਟ ਦੇ ਹਲ ਲਈ ਇਹ ਸੁਪਰੀਮ ਪੰਥਕ ਕੌਂਸਲ ਬਣਾਈ ਜਾਵੇ ,ਜਿਸ ਨੂੰ ਸ੍ਰੋਮਣੀ ਕਮੇਟੀ ਅਤੇ ਸਮੁਚੀਆਂ ਪੰਥਕ ਧਿਰਾਂ ਸਮਰਥਨ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪੰਥਕ ਕੌਂਸਲ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਕੰਮ ਕਰੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਤੁਹਾਨੂੰ ਸ਼ਕਤੀ ਮਿਲੇਗੀ, ਉੱਥੇ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੇਖ-ਰੇਖ ਹੇਠ ਪੰਥਕ ਏਕਤਾ ਕਰਨ ਦਾ ਰਸਤਾ ਵੀ ਸਾਫ਼ ਹੋ ਜਾਏਗਾ।

ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਸਾਰੇ ਜਥੇਬੰਦਕ ਢਾਂਚੇ ਅਤੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਨੂੰ ਆਪਣੀਆਂ ਜਿੰਮੇਵਾਰੀਆਂ ਤੋਂ ਪਾਸੇ ਕਰ ਦਿੱਤਾ ਜਾਵੇ। ਇਸ ਦੀ ਸਾਰੀ ਜ਼ਿੰਮੇਵਾਰੀ ਸਰਬਤ ਖਾਲਸਾ ਵੱਲੋਂ ਥਾਪੀ ਸੁਪਰੀਮ ਖਾਲਸਾ ਕੌਂਸਲ ਨੂੰ ਦਿੱਤੀ ਜਾਵੇ। ਇਹ ਸਮਾਂਬੱਧ ਤਰੀਕੇ ਨਾਲ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਪੁਨਰ ਸਥਾਪਨਾ ਨੂੰ ਨੇਪਰੇ ਚਾੜਨ ਦੀ ਜ਼ਿੰਮੇਵਾਰੀ ਨਿਭਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਰਪੋਰੇਟ ਫੰਡਾਂ ਦੀ ਥਾਂ ਸਿਖ ਪੰਥ ਦੀ ਦਸਵੰਧ ਨਾਲ ਚਲੇ। ਇਹ ਕਿਰਤੀਆਂ, ਦਬੇ ਕੁਚਲਿਆਂ ਘਟਗਿਣਤੀਆਂ, ਪੰਜਾਬ ਦੀ ਪ੍ਰਤੀਨਿਧ ਬਣਕੇ ਸਾਹਮਣੇ ਆਏ। ਪਰਿਵਾਰਵਾਦ ਅਤੇ ਜਾਤੀਵਾਦ ਦੀ ਇਸ ਵਿਚ ਕੋਈ ਥਾਂ ਨਾ ਹੋਵੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਸਕੂਲ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ, ਕਈ ਬੱਚੇ ਹੋਏ ਬੇਹੋਸ਼

ਜਥੇਦਾਰ ਅਕਾਲ ਤਖ਼ਤ ਦੇ ਫ਼ੈਸਲੇ ਦੀ ਤਾਰੀਫ਼ ਕਰਦਿਆਂ ਸਿਖ ਚਿੰਤਕਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਯਾਦਗਾਰੀ ਇਤਿਹਾਸਕ ਫ਼ੈਸਲਾ ਲਿਆ ਜੋ ਤੁਹਾਡੇ ਤੋਂ ਪਹਿਲਾਂ ਨਹੀਂ ਹੋ ਸਕਿਆ। ਦੇਸ਼ਾਂ-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਇਸ ਮਸਲੇ ਵਿਚ ਤੁਹਾਡੇ ਹਕ ਵਿਚ ਹਨ। ਇਸ ਤਰ੍ਹਾਂ ਜਾਤ-ਪਾਤ ਵਿਰੁਧ ਗੁਰਮਤਿ ਰੋਸ਼ਨੀ ਵਿਚ ਅਕਾਲ ਤਖ਼ਤ ਸਾਹਿਬ ਤੋਂ ਫ਼ੈਸਲਾ ਕਰਨ ਦੀ ਬੇਨਤੀ ਹੈ ਤਾਂ ਜੋ ਸਿੱਖੀ ਦਾ ਅਕਸ ਨਸਲਵਾਦ ਵਿਰੁੱਧ ਉਭਰ ਸਕੇ। ਸਿੱਖ ਪੰਥ ਵੀ ਦੇਸਾਂ-ਵਿਦੇਸ਼ਾਂ ਵਿਚ ਨਸਲਵਾਦ ,ਫਿਰਕੂਵਾਦ ਦਾ ਦੁਖਾਂਤ ਭੋਗ ਰਿਹਾ ਹੈ। ਇਸ ਮੌਕੇ ਸੰਤੋਖ ਸਿੰਘ ਦਿਲੀ ਪੇਂਟ ਸਰਪ੍ਰਸਤ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਬਲਜੀਤ ਸਿੰਘ ਸਿਖ ਮਿਸ਼ਨਰੀ ਕਾਲਜ ਮਨਜੀਤ ਸਿੰਘ ਗਤਕਾ ਮਾਸਟਰ, ਸੰਦੀਪ ਸਿੰਘ ਚਾਵਲਾ, ਹਰਿਭਜਨ ਸਿੰਘ ਬੈਂਸ, ਸਾਹਿਬ ਸਿੰਘ ਆਰਟਿਸਟ ਹਾਜ਼ਰ ਸਨ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਇਤਰਾਜ਼ਯੋਗ ਵੀਡੀਓ ਲੀਕ ਮਾਮਲੇ 'ਤੇ ਪਹਿਲੀ ਵਾਰ ਤੋੜੀ ਚੁੱਪੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News