ਬਸਪਾ ਦੀ ਨਵੀਂ ਕਾਰਜਕਾਰਨੀ ਦਾ ਐਲਾਨ, ਜਸਵੀਰ ਗੜ੍ਹੀ ਬਣੇ ਰਹਿਣਗੇ ਪੰਜਾਬ ਸੂਬਾ ਪ੍ਰਧਾਨ

Friday, Jul 26, 2024 - 07:25 PM (IST)

ਬਲਾਚੌਰ (ਬ੍ਰਹਮਪੁਰੀ ) : ਬਹੁਜਨ ਸਮਾਜ ਪਾਰਟੀ, ਪੰਜਾਬ, ਚੰਡੀਗਡ਼੍ਹ, ਹਰਿਆਣਾ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਣੇ ਰਹਿਣਗੇ। ਡਾ. ਨਛੱਤਰ ਪਾਲ ਪੰਜਾਬ ਦੇ ਸੂਬਾ ਇੰਚਾਰਜ ਵਿਧਾਇਕ ਹੋਣਗੇ। ਰਾਜਾ ਰਾਜਿੰਦਰ ਸਿੰਘ ਨਨ੍ਹੇੜੀਆਂ ਨੂੰ ਚੰਡੀਗਡ਼੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। 

ਬੈਨੀਵਾਲ ਨੇ ਅੱਗੇ ਕਿਹਾ ਕਿ ਸੂਬੇ ਦੇ ਮੀਤ ਪ੍ਰਧਾਨ ਅਜੀਤ ਸਿੰਘ ਭੈਣੀ ਹੋਣਗੇ। ਸੂਬਾ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਬਲਦੇਵ ਮਹਿਰਾ, ਗੁਰਲਾਲ ਸੈਲਾ, ਬਲਵਿੰਦਰ ਕੁਮਾਰ ਐਡਵੋਕੇਟ,  ਗੁਰਨਾਮ ਸਿੰਘ ਚੌਧਰੀ, ਹਰਭਜਨ ਸਿੰਘ ਬਜਹੇਰੀ, ਤਰਸੇਮ ਥਾਪਰ, ਚਮਕੌਰ ਸਿੰਘ ਵੀਰ, ਨਿੱਕਾ ਸਿੰਘ ਬਠਿੰਡਾ, ਸੁਖਦੇਵ ਸਿੰਘ ਸ਼ੀਰਾ, ਲਾਲ ਸਿੰਘ ਸੁਲਹਾਨੀ ਤੇ ਕੁਲਦੀਪ ਸਿੰਘ ਸਰਦੂਲਗਡ਼੍ਹ ਸ਼ਾਮਲ ਹਨ। ਇਸ ਮੌਕੇ ਸੂਬਾ ਦਫ਼ਤਰ ਦੇ ਸਕੱਤਰ ਜਸਵੰਤ ਰਾਏ ਅਤੇ ਸੂਬਾ ਕੈਸ਼ੀਅਰ ਪਰਮਜੀਤ ਮੱਲ ਹੋਣਗੇ। ਸੂਬਾ ਸਕੱਤਰਾਂ ਦੀ ਸੂਚੀ ਵਿੱਚ ਮਾਸਟਰ ਰਾਮਪਾਲ ਅਬੀਆਣਾ, ਬਲਵੰਤ ਕੇਹਰਾ ਅੰਮ੍ਰਿਤਸਰ, ਤਾਰਾਚੰਦ ਭਗਤ, ਤੀਰਥ ਰਾਜਪੁਰਾ ਅਤੇ ਮਾ. ਓਮਪ੍ਰਕਾਸ਼ ਸਰੋਆ ਫਿਰੋਜ਼ਪੁਰ ਸ਼ਾਮਲ ਹੋਣਗੇ। ਸੂਬਾ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਵਿੱਚ ਸ੍ਰੀਮਤੀ ਸ਼ੀਲਾ ਰਾਣੀ, ਐਡਵੋਕੇਟ ਅਵਤਾਰ ਕ੍ਰਿਸ਼ਨ ਅਤੇ ਸ੍ਰੀ ਲੇਖਰਾਜ ਜਮਾਲਪੁਰੀ ਹੋਣਗੇ। ਲੋਕ ਸਭਾ ਇੰਚਾਰਜਾਂ ਦੀ ਸੂਚੀ ਵਿੱਚ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੈਹਤੋਂ, ਪਟਿਆਲਾ ਲੋਕ ਸਭਾ ਇੰਚਾਰਜ ਜਗਜੀਤ ਸਿੰਘ ਛੜਬੜ, ਸੰਗਰੂਰ ਲੋਕ ਸਭਾ ਇੰਚਾਰਜ ਡਾਕਟਰ ਮੱਖਣ ਸਿੰਘ, ਬਠਿੰਡਾ ਲੋਕ ਸਭਾ ਇੰਚਾਰਜ ਸ਼੍ਰੀਮਤੀ ਮੀਨਾ ਰਾਣੀ, ਫਰੀਦਕੋਟ ਲੋਕ ਸਭਾ ਇੰਚਾਰਜ ਗੁਰਬਖਸ਼ ਸਿੰਘ ਚੌਹਾਨ, ਲੁਧਿਆਣਾ ਲੋਕ ਸਭਾ ਇੰਚਾਰਜ ਦਵਿੰਦਰ ਸਿੰਘ ਰਾਮਗੜੀਆ, ਫਿਰੋਜਪੁਰ ਲੋਕ ਸਭਾ ਇੰਚਾਰਜ ਸੁਰਿੰਦਰ ਕੰਬੋਜ, ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਇੰਚਾਰਜ ਪਰਵੀਨ ਬੰਗਾ, ਹੁਸ਼ਿਆਰਪੁਰ ਲੋਕ ਸਭਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ, ਗੁਰਦਾਸਪੁਰ ਲੋਕ ਸਭਾ ਇੰਚਾਰਜ ਰਾਜ ਕੁਮਾਰ ਜਨੋਤਰਾ, ਅੰਮ੍ਰਿਤਸਰ ਲੋਕ ਸਭਾ ਇੰਚਾਰਜ ਵਿਸ਼ਾਲ ਸਿੱਧੂ ਅਤੇ ਖਡੂਰ ਸਾਹਿਬ ਲੋਕ ਸਭਾ ਇੰਚਾਰਜ ਇੰਜ. ਸਤਨਾਮ ਸਿੰਘ ਤੁੜ ਹੋਣਗੇ। 

ਇਸ ਦੌਰਾਨ ਰਣਦੀਪ ਸਿੰਘ ਬੈਨੀਵਾਲ ਨੇ ਪੰਜਾਬ ਦੇ ਜ਼ਿਲ੍ਹਾ ਅਤੇ ਵਿਧਾਨ ਸਭਾ ਪੱਧਰ ਦੇ ਢਾਂਚੇ ਦੀ ਸਮੀਖਿਆ ਦੇ ਨਿਰਦੇਸ਼ ਦਿੱਤੇ, ਜਿਸ ਦਾ ਕੰਮ ਅਗਸਤ ਮਹੀਨੇ ਵਿੱਚ ਪੂਰਾ ਕਰਕੇ ਪਾਰਟੀ ਨੂੰ ਦਿੱਤਾ ਜਾਵੇਗਾ। ਵਿਧਾਨ ਸਭਾ ਪੱਧਰ ਤੇ ਪੰਜ ਪੰਜ ਅਸੈਂਬਲੀ ਜ਼ੋਨ ਇੰਚਾਰਜ ਬਣਾ ਕੇ ਸੀਨੀਅਰ ਲੀਡਰਸ਼ਿਪ ਨੂੰ ਕੰਮ ਵੰਡਣ ਦੇ ਨਿਰਦੇਸ਼ ਦਿੱਤੇ। ਜਗਬਾਣੀ ਨੂੰ ਉਕਤ ਜਾਣਕਾਰੀ ਨਛੱਤਰ ਪਾਲ ਬਸਪਾ ਵਿਧਾਇਕ ਨਵਾਂਸ਼ਹਿਰ ਨੇ ਦਿੱਤੀ।


Baljit Singh

Content Editor

Related News