ਸੰਸਦ ਮੈਂਬਰ ਔਜਲਾ ਤੇ ਜਸਬੀਰ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ GST ਦਾ ਮੁੱਦਾ

12/05/2019 2:25:31 PM

ਜਲੰਧਰ/ਨਵੀਂ ਦਿੱਲੀ (ਕਮਲ)— ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਲੋਕਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਜੀ. ਐੱਸ. ਟੀ. ਦਾ ਮੁੱਦਾ ਚੁੱਕਿਆ। ਜਸਬੀਰ ਡਿੰਪਾ ਨੇ ਲੋਕ ਸਭਾ 'ਚ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਬੇਇਨਸਾਫੀ ਅਤੇ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੰਬੇ ਸਮੇਂ ਤੋਂ ਦੇਸ਼ ਦੀ ਲੜਾਈ ਲੜ ਰਿਹਾ ਹੈ ਪਰ ਕੇਂਦਰ ਤੋਂ ਵੱਧ ਉਮੀਦ ਤਾਂ ਦੂਰ ਪਰ ਕੇਂਦਰ ਪੰਜਾਬ ਦਾ ਬਣਦਾ ਹੱਕ ਵੀ ਨਹੀਂ ਦੇ ਰਿਹਾ। ਕੇਂਦਰ ਸਤੰਬਰ ਮਹੀਨੇ ਤੋਂ ਮਹੀਨੇ ਤੋਂ ਪੰਜਾਬ ਦਾ ਜੀ. ਐੱਸ. ਟੀ. 'ਚ 6200 ਕਰੋੜ ਰੁਪਏ ਦਾ ਹਿੱਸਾ ਵੀ ਨੱਪ ਕੇ ਬੈਠਾ। ਸੈਂਟਰਲ ਟੈਕਸ 'ਚ ਪੰਜਾਬ ਦਾ ਹਿੱਸਾ ਜੋ ਕਿ 1000 ਕਰੋੜ ਵੀ ਨਹੀਂ ਦਿੱਤਾ। ਉਥੇ ਹੀ ਗੁਰਜੀਤ ਸਿੰਘ ਔਜਲਾ ਨੇ ਵੀ ਜੀ. ਐੱਸ. ਟੀ. ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਸੂਬੇ 'ਚ ਆਰਿਥਕ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਜੀ. ਐੱਸ. ਟੀ. ਦਾ ਬਕਾਇਆ ਨਾ ਮਿਲਣ ਕਰਕੇ ਪੰਜਾਬ 'ਚ ਕਿਸਾਨ ਕਾਰਜ ਰੁੱਕੇ ਹੋਏ ਹਨ। 

ਡਿੰਪਾ ਨੇ ਕਿਹਾ ਕਿ ਪੰਜਾਬ 'ਚ ਤਕਰੀਬਨ 3.5 ਲੱਖ ਮੁਲਾਜ਼ਮ ਹਨ, ਜਿਨ੍ਹਾਂ ਦੀ ਮਹੀਨੇ ਦੀ ਤਨਖਾਹ 2000 ਕਰੋੜ ਰੁਪਏ ਹੈ ਅਤੇ ਪੰਜਾਬ ਨੂੰ 1000 ਕਰੋੜ ਪੈਨਸ਼ਨ ਦੇ ਦੇਣੇ ਪੈਂਦੇ ਹਨ। ਸੂਬੇ ਨੂੰ ਵਿਕਾਸ ਲਈ ਕੋਈ ਵੀ ਪੈਸਾ ਨਹੀਂ ਬਚਦਾ, ਜੋ ਕੀ ਪੰਜਾਬ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਦਾ ਸਲੂਕ ਨਾ ਕਰੇ। ਅਕਾਲੀ-ਭਾਜਪਾ ਨੂੰ ਲੰਮੇਂ ਹੱਥੀ ਲੈਂਦੇ ਹੋਏ ਡਿੰਪਾ ਨੇ ਕਿਹਾ ਕਿ ਭਾਜਪਾ-ਅਕਾਲੀ ਦੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਹੱਕ਼'ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਖਜ਼ਾਨਾ ਮੰਤਰੀ ਨੂੰ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਪੰਜਾਬ ਨੂੰ ਬਣਦੇ 7200 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਜੀ. ਐੱਸ. ਟੀ. ਦਾ ਮੁਆਵਜ਼ਾ ਵੀ ਦਿੱਤਾ ਜਾਵੇ।


shivani attri

Content Editor

Related News