ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ
Thursday, Aug 13, 2020 - 11:02 AM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਅਤੇ ਲੰਬੀ ਤੋਂ ਚੋਣ ਲੜਨ ਵਾਲੇ ਜਰਨੈਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿਤਾ ਗਿਆ। ਉਨ੍ਹਾਂ ’ਤੇ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਗਲਤ ਸ਼ਬਦਾਵਲੀ ਇਸਤੇਮਾਲ ਕਰਨ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਡੋਪ ਟੈਸਟ ਦੇਣ ਗਏ ਨੌਜਵਾਨ ਨੇ ਮਾਰੀ ਚਲਾਕੀ, ਪਿਸ਼ਾਬ ਦੀ ਥਾਂ ਦੇ ਗਿਆ ਪਾਣੀ, ਦੁਬਾਰਾ ਜੋ ਰਿਪੋਰਟ ਆਈ...
ਉਨ੍ਹਾਂ ਇਹ ਟਿੱਪਣੀ 11 ਅਗਸਤ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਭਾਈਚਾਰੇ ਦੇ ਦੇਵੀ-ਦੇਵਤਿਆਂ 'ਤੇ ਕੀਤੀ ਸੀ। ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਪੰਜਾਬ ਮਾਮਲਿਆਂ ਦੇ ਮੌਜੂਦਾ ਇੰਚਾਰਜ ਅਤੇ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦੇ ਧਿਆਨ 'ਚ ਜਦੋਂ ਇਹ ਮਾਮਲਾ ਆਇਆ ਤਾਂ ਪਾਰਟੀ ਨੇ ਤੁਰੰਤ ਕਾਰਵਾਈ ਕੀਤੀ। ਇਸ ਦੇ ਨਾਲ ਹੀ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੁਲਸ ਦੇ ਤਸ਼ੱਦਦ ਨੇ ਖੋਹ ਲਿਆ 'ਜਿਗਰ ਦਾ ਟੋਟਾ', ਵੈਣ ਪਾਉਂਦੀ ਮਾਂ ਨੂੰ ਦੇਖ ਹਰ ਕਿਸੇ ਦਾ ਭਰਿਆ ਮਨ
ਮੁਅੱਤਲ ਹੋਏ ਜਰਨੈਲ ਸਿੰਘ ਦਾ ਕਹਿਣਾ ਹੈ ਕਿ 11 ਅਗਸਤ ਨੂੰ ਉਨ੍ਹਾਂ ਦਾ ਪੁੱਤਰ ਫੋਨ ਰਾਹੀਂ ਆਨਲਾਈਨ ਕਲਾਸ ਲਗਾ ਰਿਹਾ ਸੀ, ਉਸ ਦੀ ਗਲਤੀ ਕਾਰਨ ਇਹ ਟਵੀਟ ਹੋ ਗਿਆ, ਜਦੋਂ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਅਚਾਨਕ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸਿਧਾਂਤਾਂ ’ਤੇ ਚੱਲਣ 'ਚ ਵਿਸ਼ਵਾਸ ਰੱਖਦਾ ਹਾਂ।
ਇਹ ਵੀ ਪੜ੍ਹੋ : 'ਜਨਮ ਅਸ਼ਟਮੀ' ਦਾ ਤਿਉਹਾਰ ਮਨਾ ਰਹੇ ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖਬਰ