ਰੇਲਵੇ ਪਟੜੀ ਤੋਂ ਉਤਰੇ ਜਨਤਾ ਐਕਸਪ੍ਰੈਸ ਦੇ ਡੱਬੇ

Tuesday, Jul 11, 2017 - 04:29 PM (IST)

ਰੇਲਵੇ ਪਟੜੀ ਤੋਂ ਉਤਰੇ ਜਨਤਾ ਐਕਸਪ੍ਰੈਸ ਦੇ ਡੱਬੇ

 

ਫਿਰੋਜ਼ਪੁਰ—ਮੁਬੰਈ ਤੋਂ ਫਿਰੋਜ਼ਪੁਰ ਆਉਂਣ ਵਾਲੀ ਜਨਤਾ ਐਕਸਪ੍ਰੈਸ ਦੇ ਡੱਬੇ ਟਰੈਕ ਤੋਂ ਹੇਠਾ ਉਤਰਨ ਦੀ ਸੂਚਨਾ ਮਿਲੀ ਹੈ। 
ਸੂਤਰਾਂ ਨੇ ਕਿਹਾ ਕਿ ਹਾਲਾਂਕਿ ਗੱਡੀ ਦੇ ਡੱਬੇ ਟਰੈਕ ਤੋਂ ਉਤਰਨ ਦੀ ਘਟਨਾ ਦੇਰ ਰਾਤ ਨੂੰ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਰੇਲਵੇ ਦੇ ਸਾਰੇ ਅਧਿਕਾਰੀ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ। ਇਸ ਦੌਰਾਨ ਚਾਲਕ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਵੇਰੇ 6 ਵਜੇ ਟਰੇਨਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਤਾ ਐਕਸਪ੍ਰੈਸ ਦੇ 2 ਡੱਬਿਆਂ ਦੇ ਪਟੜੀ ਤੋਂ ਉਤਰਨ ਦੀ ਜਾਂਚ ਕੀਤੀ ਜਾ ਰਹੀ ਹੈ।


Related News