ਜੰਮੂ-ਕਸ਼ਮੀਰ ਦੇ ਰਾਮਗੜ੍ਹ ''ਚ ਪੀੜਤ ਪਰਿਵਾਰਾਂ ਨੂੰ ਵੰਡੀ ਗਈ 639ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Dec 29, 2021 - 11:14 AM (IST)
ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਲੜੀ ’ਚ ਬੀਤੇ ਦਿਨ 639ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਰਾਮਗੜ੍ਹ ਖੇਤਰ ਦੇ ਜ਼ਰੂਰਤਮੰਦ ਲੋਕਾਂ ਨੂੰ ਡੀ. ਡੀ. ਸੀ. ਸ਼ਿਲਪਾ ਦੂਬੇ ਦੀ ਪ੍ਰਧਾਨਗੀ ’ਚ ਸੰਪੰਨ ਸਮਾਰੋਹ ’ਚ ਭੇਟ ਕੀਤੀ ਗਈ, ਜੋ ਕਿ ਸੁਰੇਸ਼ ਰਾਜਾ ਧੀਰ ਅਤੇ ਕੁਲਦੀਪ ਓਸਵਾਲ ਦੀ ਪ੍ਰੇਰਣਾ ਨਾਲ ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ ਲੁਧਿਆਣਾ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ 360 ਰਜਾਈਆਂ ਸਨ।
ਡੀ. ਡੀ. ਸੀ. ਮੈਂਬਰ ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਅਨੋਖੇ ਸਹਿਯੋਗ ਨਾਲ ਜ਼ਰੂਰਤਮੰਦਾਂ ਦੀ ਜੋ ਸਹਾਇਤਾ ਹੋ ਰਹੀ ਹੈ, ਉਸ ਦੀ ਸ਼ਲਾਘਾ ਸ਼ਬਦਾਂ ’ਚ ਕਰ ਸਕਣਾ ਅਸੰਭਵ ਹੈ। ਇਕਬਾਲ ਸਿੰਘ ਅਰਨੇਜਾ ਤੇ ਮੀਨੂ ਸ਼ਰਮਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਉਨ੍ਹਾਂ ਸਭ ਦਾਨੀ ਸੰਸਥਾਵਾਂ ਦੇ ਜੋ ਸਰਹੱਦੀ ਲੋਕਾਂ ਦੇ ਦਰਦ ਨੂੰ ਪਛਾਣ ਕੇ ਰਾਹਤ ਸਮੱਗਰੀ ਭਿਜਵਾ ਰਹੀਆਂ ਹਨ। ਵੀਰੇਂਦਰ ਸ਼ਰਮਾ ਯੋਗੀ ਤੇ ਡਿੰਪਲ ਸੂਰੀ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸਰਹੱਦੀ ਖੇਤਰਾਂ ’ਚ ਹਾਲਾਤ ਜਲਦ ਆਮ ਵਰਗੇ ਹੋਣ।