ਜੰਮੂ ਦੇ ਸਰਹੱਦੀ ਪਿੰਡ ਸੇਰੀ (ਨੌਸ਼ਹਿਰਾ) ’ਚ ਵੰਡੀ ਗਈ ‘621ਵੇਂ ਟਰੱਕ ਦੀ ਰਾਹਤ ਸਮੱਗਰੀ’

Monday, Oct 25, 2021 - 10:58 AM (IST)

ਜੰਮੂ ਦੇ ਸਰਹੱਦੀ ਪਿੰਡ ਸੇਰੀ (ਨੌਸ਼ਹਿਰਾ) ’ਚ ਵੰਡੀ ਗਈ ‘621ਵੇਂ ਟਰੱਕ ਦੀ ਰਾਹਤ ਸਮੱਗਰੀ’

ਜੰਮੂ-ਕਸ਼ਮੀਰ/ਜਲੰਧਰ- ਪਹਿਲਾਂ ਤੋਂ ਹੀ ਖਰਾਬ ਚੱਲ ਰਹੇ ਜੰਮੂ-ਕਸ਼ਮੀਰ ਦੇ ਹਾਲਾਤ ਕੁਝ ਦਿਨਾਂ ਤੋਂ ਵਧੇਰੇ ਹੀ ਖ਼ਰਾਬ ਹੋਣ ਲੱਗੇ ਹਨ, ਜਿਸ ਕਾਰਨ ਸਰਹੱਦ ’ਤੇ ਰਹਿੰਦੇ ਪਰਿਵਾਰਾਂ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵਧਣ ਲੱਗੀਆਂ ਹਨ। ਅਜਿਹੀ ਸਥਿਤੀ ’ਚ ਲੋੜਵੰਦਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਦਾਨਵੀਰਾਂ ਦੀ ਮਦਦ ਨਾਲ ਪੰਜਾਬ ਕੇਸਰੀ ਨੇ ਰਾਹਤ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਅਧੀਨ ਬੀਤੇ ਦਿਨੀਂ 621ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਜੋ ਜ਼ੀਰਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੱਤਰਕਾਰ ਰਾਜੇਸ਼ ਢਾਂਡਾ ਵਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਭਿਜਵਾਇਆ ਗਿਆ ਸੀ।

ਇਹ ਵੀ ਪੜ੍ਹੋ: ਨਕੋਦਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

ਰਾਹਤ ਵੰਡ ਸਮਾਰੋਹ ਦਾ ਆਯੋਜਨ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਦੀ ਸਰਹੱਦ ਨਾਲ ਲੱਗਦੇ ਸੇਰੀ ਪਿੰਡ ’ਚ ਸੀ.ਆਰ.ਪੀ.ਐੱਫ. ਦੇ ਕਮਾਂਡੈਂਟ ਸ਼੍ਰੀਰਾਮ ਮੀਨਾ ਦੀ ਅਗਵਾਈ ਹੇਠ ਡੀ. ਡੀ. ਸੀ. ਦੇ ਚੇਅਰਮੈਨ ਅਰੁਣ ਸ਼ਰਮਾ ਦੀ ਦੇਖ-ਰੇਖ ’ਚ ਕੀਤਾ ਗਿਆ। ਸ਼੍ਰੀਰਾਮ ਮੀਨਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜੋ ਕੰਮ ਪੰਜਾਬ ਕੇਸਰੀ ਕਰ ਰਿਹਾ ਹੈ, ਉਸ ਲਈ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਸੁਰੱਖਿਆ ਬਲ ਦੀ ਗਰੁੱਪ ਦੇ ਧੰਨਵਾਦੀ ਹਨ। ਅਰੁਣ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਸਰਹੱਦੀ ਲੋਕਾਂ ਨੂੰ ਜ਼ਰੂਰ ਹੀ ਡਰਾਉਣਾ ਚਾਹੁੰਦਾ ਹੈ ਪਰ ਅਸੀਂ ਬਹਾਦਰ ਅਤੇ ਦੇਸ਼ ਭਗਤ ਲੋਕ ਹਾਂ, ਨਾ ਡਰਾਂਗੇ, ਨਾ ਝੁਕਾਂਗੇ।

ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਪੰਜਾਬ ਦੇ ਲੋਕ ਜੰਮੂ-ਕਸ਼ਮੀਰ ਦੇ ਇਨ੍ਹਾਂ ਬਹਾਦਰ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਜਦੋਂ ਤੱਕ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ, ਪੰਜਾਬ ਦੇ ਲੋਕ ਕਰਦੇ ਰਹਿਣਗੇ। ਸਰਬਜੀਤ ਸਿੰਘ ਗਿਲਜੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਵੱਡਾ ਬਿਆਨ, ਕਿਹਾ- ‘ਆਪ’ ਨੂੰ ਹਰਾਉਣ ਲਈ ਇਕੱਠੇ ਹੋ ਰਹੇ ਵਿਰੋਧੀ

 


author

shivani attri

Content Editor

Related News