ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 600ਵੇਂ ਟਰੱਕ ਦੀ ਰਾਹਤ ਸਮੱਗਰੀ

Friday, Jul 30, 2021 - 03:32 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 600ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ(ਵਰਿੰਦਰ ਸ਼ਰਮਾ)-ਪਾਕਿਸਤਾਨ ਦੀ ਸ਼ਹਿ ’ਤੇ ਚਲਾਏ ਜਾ ਰਹੇ ਅੱਤਵਾਦ ਦਾ ਸੰਤਾਪ ਝੱਲ ਰਹੇ ਸਰਹੱਦੀ ਪਰਿਵਾਰਾਂ ਅਤੇ ਗੋਲੀਬਾਰੀ ਦੇ ਸੇਕ ਨਾਲ ਝੁਲਸ ਰਹੇ ਲੋੜਵੰਦ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਸਮੂਹ ਵਲੋਂ ਚਲਾਈ ਜਾ ਰਹੀ ਸਹਾਇਤਾ ਮੁਹਿੰਮ ਪਿਛਲੇ 21 ਸਾਲਾਂ ਤੋਂ ਲਗਾਤਾਰ ਜਾਰੀ ਹੈ।

ਇਸੇ ਮੁਹਿੰਮ ਤਹਿਤ ਪਿਛਲੇ ਦਿਨੀਂ 600ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਖੇਤਰ ਦੇ ਸਰਹੱਦੀ ਪਿੰਡਾਂ ਵਿਚ ਰਹਿੰਦੇ ਲੋੜਵੰਦ ਲੋਕਾਂ ਲਈ ਭਿਜਵਾਈ ਗਈ। ਇਸ ਵਾਰ ਦੀ ਰਾਹਤ ਸਮੱਗਰੀ ਰਾਜ ਜੈਨ ਫੈਬ੍ਰਿਕਸ ਲੁਧਿਆਣਾ-ਮੁੰਬਈ ਵਲੋਂ ਸ਼੍ਰੀ ਬਿਪਨ ਜੈਨ-ਰੇਣੁ ਜੈਨ ਅਤੇ ਅਨਮੋਲ ਜੈਨ-ਤਨਿਸ਼ਾ ਜੈਨ ਵਲੋਂ ਭਿਜਵਾਈ ਗਈ। ਸਮੱਗਰੀ ਭਿਜਵਾਉਣ ਵਿਚ ਰਾਕੇਸ਼ ਜੈਨ-ਰਮਾ ਜੈਨ ਨੇ ਵਿਸ਼ੇਸ਼ ਕਿਰਦਾਰ ਨਿਭਾਇਆ। ਪੰਜਾਬ ਕੇਸਰੀ ਸਮੂਹ ਦੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਵੱਲੋਂ ਰਵਾਨਾ ਕੀਤੇ ਗਏ ਟਰੱਕ ਵਿਚ 300 ਲੋਕਾਂ ਲਈ ਬ੍ਰਾਂਡਿਡ ਕੰਪਨੀ ਦੇ ਟਰੈਕ ਸੂਟ ਭੇਜੇ ਗਏ ਸਨ।


author

shivani attri

Content Editor

Related News