ਬਾਲਾਕੋਟ ਸੈਕਟਰ ’ਚ ਵੰਡੀ ਗਈ 776ਵੇਂ ਟਰੱਕ ਦੀ ਰਾਹਤ ਸਮੱਗਰੀ

02/26/2024 7:01:14 PM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਭਾਰਤ-ਪਾਕਿ ਸਰਹੱਦ ’ਤੇ ਸਥਿਤ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਤਹਿਤ ਬੀਤੇ ਦਿਨੀਂ ਰਾਹਤ ਸਮੱਗਰੀ ਦਾ 776ਵਾਂ ਟਰੱਕ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਾ ਪੁੰਛ ਦੇ ਬਾਲਾਕੋਟ ਸੈਕਟਰ ’ਚ ਵੰਡਿਆ ਗਿਆ।

ਸਮਾਗਮ ਵਿਚ ਜਿਹੜੀ ਰਾਹਤ ਸਮੱਗਰੀ ਵੰਡੀ ਗਈ, ਉਹ ਸਮਾਜ ਸੇਵਕ ਸੁਰੇਸ਼ ਧੀਰ ਰਾਜਾ ਦੀ ਪ੍ਰੇਰਣਾ ਨਾਲ ਕੁਲਦੀਪ ਓਸਵਾਲ ਹੌਜ਼ਰੀ ਦੇ ਮੁਖੀ ਕੁਲਦੀਪ ਜੈਨ ਵਲੋਂ ਲੁਧਿਆਣਾ ਤੋਂ ਭਿਜਵਾਈ ਗਈ, ਜਿਸ ਵਿਚ 200 ਪਰਿਵਾਰਾਂ ਲਈ ਰਜਾਈਆਂ ਸਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖੇਤਰ ਦੇ ਪ੍ਰਮੁੱਖ ਸਮਾਜ ਸੇਵਕ ਅਜਾਇਬ ਹੁਸੈਨ ਨੇ ਕਿਹਾ ਕਿ ਪੰਜਾਬ ਕੇਸਰੀ ਨੇ ਸਰਹੱਦੀ ਇਲਾਕਿਆਂ ਦੇ ਪ੍ਰਭਾਵਿਤ ਲੋਕਾਂ ਦਾ ਹੱਥ ਫੜ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਡਿੰਪਲ ਸੂਰੀ ਨੇ ਕਿਹਾ ਕਿ ਇਹ ਮੁਹਿੰਮ ਦਾਨੀ ਸੱਜਣਾਂ ਦੇ ਸਹਿਯੋਗ ਅਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਨਾਲ ਸਫ਼ਲ ਹੋ ਰਹੀ ਹੈ।


shivani attri

Content Editor

Related News