ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਵੰਡੀ ਗਈ 696ਵੇਂ ਟਰੱਕ ਦੀ ਰਾਹਤ ਸਮੱਗਰੀ

Thursday, Feb 09, 2023 - 02:15 PM (IST)

ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਵੰਡੀ ਗਈ 696ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ’ਚ ਸੀਜ਼ਫਾਇਰ ਤੋਂ ਬਾਅਦ ਬੇਸ਼ੱਕ ਪਾਕਿਸਤਾਨੀ ਗੋਲੀਬਾਰੀ ਰੁਕੀ ਹੋਈ ਹੈ ਪਰ ਸਰਹੱਦੀ ਲੋਕਾਂ ਦੀਆਂ ਮੁਸੀਬਤਾਂ ਖਤਮ ਨਹੀਂ ਹੋਈਆਂ। ਘੁਸਪੈਠ ਬਾਦਸਤੂਰ ਜਾਰੀ ਹੈ ਅਤੇ ਘੁਸਪੈਠੀਆਂ ਵੱਲੋਂ ਟਾਰਗੈੱਟ ਕਿਲਿੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕ ਸੂਰਜ ਛਿਪਣ ਤੋਂ ਪਹਿਲਾਂ ਹੀ ਘਰਾਂ ’ਚ ਕੈਦ ਹੋ ਜਾਂਦੇ ਹਨ। ਇਕ ਪਾਸੇ ਬੇਰੋਜ਼ਗਾਰੀ ਹੈ ਤਾਂ ਦੂਜੇ ਪਾਸੇ ਸਿਹਤ ਸਹੂਲਤਾਂ ਦੀ ਘਾਟ ਹੈ। ਸਰਹੱਦ ਦੇ ਨਾਲ ਲੱਗਦੇ ਪਿੰਡਾਂ ’ਚ ਨਾ ਸੜਕਾਂ ਹਨ, ਨਾ ਹਸਪਤਾਲ ਅਤੇ ਨਾ ਹੀ ਚੰਗੇ ਸਕੂਲ ਹਨ। ਉੱਪਰੋਂ ਪਾਕਿਸਤਾਨ ਡਰੋਨ ਭੇਜ ਕੇ ਦਹਿਸ਼ਤ ਪੈਦਾ ਕਰਦਾ ਹੈ ਅਤੇ ਨਸ਼ਾ ਭੇਜ ਕੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ।

ਇੱਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਵੰਡ ਮੁਹਿੰਮ ਅਧੀਨ 696ਵੇਂ ਟਰੱਕ ਦਾ ਸਾਮਾਨ ਵੰਡਣ ਲਈ ਬੀਤੇ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਸੁਸ਼ੀਲ ਸ਼ਰਮਾ ਸੂਦਨ ਦੀ ਪ੍ਰਧਾਨਗੀ ਹੇਠ ਸੁੰਦਰਬਨੀ ’ਚ ਸਮਾਗਮ ਦਾ ਆਯੋਜਨ ਕੀਤਾ ਗਿਆ। ਸੁਸ਼ੀਲ ਸ਼ਰਮਾ ਸੂਦਨ ਨੇ ਕਿਹਾ ਕਿ ਪੰਜਾਬ ਕੇਸਰੀ ਜੋ ਮਦਦ ਸਰਹੱਦੀ ਪ੍ਰਭਾਵਿਤਾਂ ਦੀ ਕਰ ਰਿਹਾ ਹੈ, ਉਸ ਨੂੰ ਸਦੀਆਂ ਤਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ’ਤੇ 200 ਪਰਿਵਾਰਾਂ ਨੂੰ ਕੱਪੜੇ, ਕੰਬਲ ਤੇ ਭਾਂਡੇ ਵੰਡੇ ਗਏ, ਜੋ ਕਿ ਲੁਧਿਆਣਾ ਤੋਂ ਪ੍ਰਧਾਨ ਅਨਿਲ ਭਾਰਤੀ ਦੀ ਅਗਵਾਈ ’ਚ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ (ਰਜਿ.) ਵੱਲੋਂ ਭਿਜਵਾਏ ਗਏ ਸਨ।  ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਅਰੁਣ ਸ਼ਰਮਾ ਸੂਦਨ, ਚੌਧਰੀ ਅਨਵਰ ਹੁਸੈਨ, ਜਸਵੀਰ ਸਿੰਘ, ਫਤਿਹ ਸਿੰਘ, ਪੁਰਸ਼ੋਤਮ ਸਿੰਘ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ। 


author

shivani attri

Content Editor

Related News