ਜੰਮੂ-ਕਸ਼ਮੀਰ ਦੇ ਵੰਡ ਕਾਲਾ ਕੋਟ ''ਚ ਵੰਡੀ ਗਈ 692ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Jan 21, 2023 - 01:44 PM (IST)

ਜੰਮੂ-ਕਸ਼ਮੀਰ ਦੇ ਵੰਡ ਕਾਲਾ ਕੋਟ ''ਚ ਵੰਡੀ ਗਈ 692ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਪੁੰਛ ਹਾਈਵੇਅ ’ਤੇ ਸਥਿਤ ਸੁੰਦਰਬਨੀ ਨਾਲ ਲੱਗਦਾ ਕਾਲਾ ਕੋਟ ਉਹ ਖੇਤਰ ਹੈ, ਜਿੱਥੇ ਲੋਕਾਂ ਨੂੰ ਅੱਤਵਾਦ ਨੇ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਸਥਿਤੀਆਂ ’ਚ ਜਿੱਥੇ ਬੇਰੁਜ਼ਗਾਰੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ, ਉੱਥੇ ਹੀ ਸਰਦੀ ਦੀ ਮਾਰ ਵੀ ਉਨ੍ਹਾਂ ਨੂੰ ਕੁਝ ਕਰਨ ਨਹੀਂ ਦਿੰਦੀ। ਇਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਵੰਡ ਮੁਹਿੰਮ ਅਧੀਨ 692ਵੇਂ ਟਰੱਕ ਦਾ ਸਾਮਾਨ ਵੰਡਣ ਲਈ ਸੀ. ਆਰ. ਪੀ. ਦੇ ਸਹਿਯੋਗ ਨਾਲ ਬੀ. ਡੀ. ਸੀ. ਚੇਅਰਮੈਨ ਅਰੁਣ ਸ਼ਰਮਾ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 200 ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ, ਜੋ ਕਿ ਲੁਧਿਆਣਾ ਤੋਂ ਸਾਈਂ ਬਾਬਾ ਦੀ ਰਸੋਈ ਦੀ ਫਾਊਂਡਰ ਚਿੰਕੀ ਗਾਂਧੀ ਅਤੇ ਉਨ੍ਹਾਂ ਦੀਆਂ ਸਹਾਇਕ ਮੈਂਬਰਾਂ ਨੇ ਭਿਜਵਾਈਆਂ ਸਨ।

ਅਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਜੇ. ਐਂਡ ਕੇ. ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜੋ ਮੁਹਿੰਮ ਚਲਾ ਰਿਹਾ ਹੈ, ਉਸ ਦਾ ਵਰਣਨ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਕਰਨਲ ਜੇ. ਐੱਸ. ਥਿੰਦ ਪਟਿਆਲਾ, ਹਰਜਿੰਦਰ ਸਿੰਘ ਮੋਰਿਆ ਬਾਘਾਪੁਰਾਣਾ, ਸੂਬੇਦਾਰ ਅਨੋਖ ਸਿੰਘ, ਸੀ. ਆਰ. ਪੀ. ਦੇ ਡਿਪਟੀ ਕਮਾਂਡੈਂਟ ਵੀ. ਕੇ. ਦਹੀਆ ਅਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ।


author

shivani attri

Content Editor

Related News