ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ‘681ਵੇਂ ਟਰੱਕ ਦੀ ਰਾਹਤ ਸਮੱਗਰੀ’
Saturday, Oct 08, 2022 - 10:41 AM (IST)
ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 681ਵਾਂ ਟਰੱਕ ਰਵਾਨਾ ਕੀਤਾ। ਸਮੱਗਰੀ ਦਾ ਇਹ ਟਰੱਕ ਜੈ ਮਾਂ ਚਿੰਤਪੂਰਨੀ ਸੇਵਾ ਸੁਸਾਇਟੀ ਦੀ ਪ੍ਰੇਰਣਾ ਸਦਕਾ ਲੁਧਿਆਣਾ ਦੇ ਰਵਿੰਦਰ ਚੋਪੜਾ ਤੇ ਸੁਰੇਂਦਰ ਕਪੂਰ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ
ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਰਵਿੰਦਰ ਚੋਪੜਾ, ਸੁਰੇਂਦਰ ਕਪੂਰ, ਅਮਿਤ ਕਪੂਰ, ਕੁਲਭੂਸ਼ਣ ਗੋਇਲ, ਵਿਨੇ ਗੋਇਲ, ਮਲਕੀਅਤ ਸਿੰਘ ਕਾਸਾਬਾਦ, ਮਹੇਂਦਰ ਸਿੰਘ ਪਾਲੀ, ਜਯੋਤੀ ਕਪਿਲਾ, ਹਰਵਿੰਦਰ ਹੈਪੀ, ਡਾ. ਰਾਜੇਸ਼ ਅਰੋੜਾ, ਅਨਿਲ ਪਾਰਤੀ, ਮੋਤੀ ਭਨੋਟ, ਰਿਤੇਸ਼ ਗੋਇਲ, ਸ਼ਿਵ ਭਾਰਦਵਾਜ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।