ਸਰਹੱਦਵਰਤੀ ਪਰਿਵਾਰਾਂ ਲਈ ਭਿਜਵਾਈ ਗਈ ‘680ਵੇਂ ਟਰੱਕ ਦੀ ਰਾਹਤ ਸਮੱਗਰੀ’

Sunday, Sep 25, 2022 - 03:35 PM (IST)

ਸਰਹੱਦਵਰਤੀ ਪਰਿਵਾਰਾਂ ਲਈ ਭਿਜਵਾਈ ਗਈ ‘680ਵੇਂ ਟਰੱਕ ਦੀ ਰਾਹਤ ਸਮੱਗਰੀ’

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਪ੍ਰੈੱਸ ਸਮੂਹ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਇਹ ਸਮੱਗਰੀ ਦਾ ਟਰੱਕ ਲੁਧਿਆਣਾ ਦੇ ਪ੍ਰਮੁੱਖ ਕਾਰੋਬਾਰੀ ਹਿਮਾਂਸ਼ੀ ਕਵਾਤਰਾ ਵੈਸਟਰਨ ਲਿੰਵਿੰਗ ਪ੍ਰਾ. ਲਿਮ. ਦੇ ਵੱਲੋਂ ਭੇਂਟ ਕੀਤਾ ਗਿਆ ਜਿਸ ’ਚ ਲੋੜਵੰਦ ਪਰਿਵਾਰਾਂ ਦੇ ਲਈ ਰਾਸ਼ਨ ਸੀ।

ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਪੰਜਾਬ ਵਿਧਾਨਸਭਾ ’ਚ ਨੇਤਾ ਵਿਰੋਧੀ ਪਾਰਟੀ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਵਿਕ੍ਰਮਜੀਤ ਸਿੰਘ ਚੌਧਰੀ, ਹਿਮਾਂਸ਼ੂ ਕਵਾਤਰਾ, ਦਿਨੇਸ਼ ਸੋਨੂੰ, ਡਿੰਪਲ ਪੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਿਰੇਂਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ। 


author

shivani attri

Content Editor

Related News