ਜਲੰਧਰ ਦੇ ਸ਼੍ਰੀ ਨਾਰਾਇਣ ਪਰਿਵਾਰ ਨੇ ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ 676ਵੇਂ ਟਰੱਕ ਦੀ ਰਾਹਤ ਸਮੱਗਰੀ

08/18/2022 10:25:20 AM

ਜਲੰਧਰ (ਵਰਿੰਦਰ ਸ਼ਰਮਾ)- ਜਲੰਧਰ ਦੇ ‘ਸ਼੍ਰੀ ਨਾਰਾਇਣ ਪਰਿਵਾਰ’ ਨੇ ਅੱਤਵਾਦ ਪੀੜਤ ਪਰਿਵਾਰਾਂ ਲਈ ‘676ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ। ਰਾਹਤ ਮੁਹਿੰਮ ’ਚ ਪਹਿਲੀ ਵਾਰ ਇਕ ਮਹਿਲਾ ਪ੍ਰੋਫੈਸਰ ਅਤੇ ਉਨ੍ਹਾਂ ਦੇ ਪਿਤਾ ਜੀ ਬੀਤੇ ਦਿਨੀਂ ਪੰਜਾਬ ਕੇਸਰੀ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਮੁਹਿੰਮ ਬਾਰੇ ਪੰਜਾਬ ਕੇਸਰੀ ’ਚ ਵਾਰ-ਵਾਰ ਪੜ੍ਹ ਕੇ ਇੰਨੇ ਪ੍ਰਭਾਵਿਤ ਹੋਏ ਕਿ ਬਿਨਾਂ ਕਿਸੇ ਦੀ ਪ੍ਰੇਰਣਾ ਦੇ ਇਕ ਟਰੱਕ ਸਹਾਇਤਾ ਰਾਸ਼ੀ ਭੇਜਣ ਦੀ ਉਨ੍ਹਾਂ ਦੇ ਮਨ ਵਿਚ ਭਾਵਨਾ ਪੈਦਾ ਹੋਈ ਹੈ।

ਉਨ੍ਹਾਂ ਰਾਹਤ ਸਮੱਗਰੀ ਦਾ ਟਰੱਕ ਤਾਂ ਦਿੱਤਾ ਪਰ ਫੋਟੋ ਖਿਚਵਾਉਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਇਸ ਯੋਗਦਾਨ ਦਾ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੇ ਸਨ। ਟਰੱਕ ਵਿਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਤੇ ਕੰਬਲ ਸਨ। ਉਨ੍ਹਾਂ ਦੀ ਇੱਛਾ ਅਨੁਸਾਰ ਇਸ ਮੁਹਿੰਮ ਨਾਲ ਜੁੜੇ ਪੰਜਾਬ ਕੇਸਰੀ ਦਫ਼ਤਰ ਦੇ ਕਰਮਚਾਰੀਆਂ ਨਾਲ ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ, ਮਦਨ ਮੋਹਨ ਧੀਮਾਨ, ਰਾਜ ਕੁਮਾਰ ਸੈਣੀ, ਰੇਖਾ ਰਾਣੀ, ਕੁੰਦਨ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਧਾ ਸ਼ਰਮਾ, ਰਾਹੁਲ ਸ਼ਰਮਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਸ਼ਾਮਲ ਸਨ। 

ਇਹ ਵੀ ਪੜ੍ਹੋ: ਜਲੰਧਰ 'ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ 'ਤੇ ਕਰਵਾਉਣਾ ਪਵੇਗਾ ਅਪਡੇਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News