ਗਿਆਨ ਸਥਲ ਮੰਦਿਰ ਨੇ ਭਿਜਵਾਈ ਸਰਹੱਦੀ ਲੋਕਾਂ ਲਈ 656ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Mar 30, 2022 - 06:39 PM (IST)

ਜਲੰਧਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 656ਵਾਂ ਟਰੱਕ ਰਵਾਨਾ ਕੀਤਾ, ਜੋ ਲੁਧਿਆਣਾ ਦੇ ਗਿਆਨ ਸਥਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਭੇਟ ਕੀਤਾ ਗਿਆ ਸੀ। ਇਸ ਵਿਚ 350 ਲੋੜਵੰਦ ਪਰਿਵਾਰਾਂ ਲਈ 700 ਸਵੈਟਰ ਸਨ।
ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਦੇ ਨਾਲ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਵੀਨ ਬਜਾਜ, ਸੀਨੀਅਰ ਉਪ-ਪ੍ਰਧਾਨ ਰਾਜ ਕੁਮਾਰ, ਸੀਨੀਅਰ ਡਿਪਟੀ ਚੇਅਰਮੈਨ ਅਸ਼ਵਨੀ ਗਰਗ, ਜਨਰਲ ਸਕੱਤਰ ਰਮੇਸ਼ ਗੁੰਬਰ, ਰਾਕੇਸ਼ ਬਜਾਜ, ਨਰੇਸ਼ ਗੋਇਲ, ਸ਼ਾਮ ਲਾਲ ਕਪੂਰ, ਸ਼ਸ਼ੀ ਭੂਸ਼ਣ ਟੰਡਨ, ਸੰਜੀਵ ਗੁਪਤਾ, ਰੋਸ਼ਨ ਲਾਲ ਸ਼ਰਮਾ, ਐੱਸ. ਪੀ. ਸਿੰਘ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਸ਼ਾਮਲ ਸਨ।