ਰਾਮਗੜ੍ਹ (ਜੇ. ਐਂਡ ਕੇ.) ਦੇ ਪੀੜਤ ਪਰਿਵਾਰਾਂ ’ਚ ਵੰਡੀ ਗਈ ‘654ਵੇਂ ਟਰੱਕ ਦੀ ਰਾਹਤ ਸਮੱਗਰੀ’

Monday, Mar 21, 2022 - 06:03 PM (IST)

ਰਾਮਗੜ੍ਹ (ਜੇ. ਐਂਡ ਕੇ.) ਦੇ ਪੀੜਤ ਪਰਿਵਾਰਾਂ ’ਚ ਵੰਡੀ ਗਈ ‘654ਵੇਂ ਟਰੱਕ ਦੀ ਰਾਹਤ ਸਮੱਗਰੀ’

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 654ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਰਾਮਗੜ੍ਹ ਬਾਰਡਰ ਦੇ ਸਰਹੱਦੀ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਡੀ. ਡੀ. ਸੀ. ਮੈਂਬਰ ਸਰਬਜੀਤ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮ ਵਿਚ ਭੇਟ ਕੀਤੀ ਗਈ। ਇਹ ਰਾਹਤ ਸਮੱਗਰੀ ਜਲੰਧਰ, ਲੁਧਿਆਣਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਭਿਜਵਾਈ ਗਈ ਸੀ। ਟਰੱਕ ਵਿਚ ਕੰਬਲ, ਕੱਪੜੇ ਤੇ ਭਾਂਡੇ ਸਨ।

ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਸੱਦੇ ’ਤੇ ਪੰਜਾਬ ਦੇ ਲੋਕ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਜੋ ਸਹਾਇਤਾ ਕਰ ਰਹੇ ਹਨ ਉਸ ਦੇ ਲਈ ਪੂਰਾ ਜੰਮੂ-ਕਸ਼ਮੀਰ ਉਨ੍ਹਾਂ ਦਾ ਅਹਿਸਾਨਮੰਦ ਰਹੇਗਾ। ਇਕਬਾਲ ਅਰਨੇਜਾ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਬੁਰੇ ਸਮੇਂ ’ਚ ਸਰਹੱਦੀ ਲੋਕਾਂ ਦੀ ਪਿਛਲੇ 23 ਸਾਲਾਂ ਤੋਂ ਸਹਾਇਤਾ ਕਰ ਰਿਹਾ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦੋਂ ਤਕ ਅੱਤਵਾਦ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੁੰਦੀਆਂ, ਰਾਹਤ ਮੁਹਿੰਮ ਚੱਲਦੀ ਰਹੇਗੀ।


author

shivani attri

Content Editor

Related News