ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 562ਵੇਂ ਟਰੱਕ ਦੀ ਰਾਹਤ ਸਮੱਗਰੀ

Wednesday, Mar 04, 2020 - 05:33 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 562ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨੀ ਸੈਨਿਕਾਂ ਵੱਲੋਂ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ ਕੀਤੀ ਜਾਣ ਵਾਲੀ ਗੋਲੀਬਾਰੀ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਇਸਦੇ ਨਾਲ ਵੀ ਵਧ ਰਹੀ ਹੈ ਪੀੜਤ ਪਰਿਵਾਰਾਂ ਦੀ ਗਿਣਤੀ, ਜਿਨ੍ਹਾਂ ਦੀ ਜ਼ਿੰਦਗੀ ਸੰਕਟਾਂ 'ਚ ਘਿਰ ਗਈ ਹੈ। ਗੋਲੀਬਾਰੀ ਕਾਰਣ ਲੋਕਾਂ ਨੂੰ ਵਾਰ-ਵਾਰ ਘਰ ਛੱਡ ਕੇ ਦੌੜਨ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਣ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਉਲਝ ਜਾਂਦਾ ਹੈ। ਕਈ ਫਸਲਾਂ ਉੱਜੜ ਜਾਂਦੀਆਂ ਹਨ, ਕਈ ਬੱਚਿਆਂ ਦੀ ਪੜ੍ਹਾਈ ਠੱਪ ਹੋ ਜਾਂਦੀ ਹੈ ਅਤੇ ਕੰਮ ਧੰਦੇ ਵੀ ਬੰਦ ਹੋ ਜਂਦੇ ਹਨ।

ਜੰਮੂ-ਕਸ਼ਮੀਰ 'ਚ ਅੱਤਵਾਦ ਕਾਰਨ ਵੀ ਲੱਖਾਂ ਲੋਕ ਦਰ-ਦਰ ਦੀਆਂ ਠੋਹਕਰਾਂ ਖਾਣ ਲਈ ਮਜਬੂਰ ਹੋ ਗਏ। ਅਣਗਿਣਤ ਔਰਤਾਂ ਦੀ ਮਾਂਗ ਦਾ ਸੰਧੂਰ ਮਿੱਟ ਗਿਆ ਅਤੇ ਬੁੱਢੇ ਮਾਪਿਆਂ ਕੋਲੋਂ ਜੀਵਨ ਦਾ ਸਹਾਰਾ ਖੁੱਸ ਗਿਆ। ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਦੂਹਰੇ ਹਮਲਿਆਂ ਕਾਰਣ ਬਹੁਤ ਸਾਰੇ ਬੱਚੇ ਅਨਾਥ ਹੋ ਗਏ, ਜਿਨ੍ਹਾਂ ਦੇ ਭਵਿੱਖ ਸਾਹਮਣੇ ਵੀ ਸੁਆਲੀਆ ਨਿਸ਼ਾਨ ਲੱਗ ਗਿਆ ਹੈ। ਅਜਿਹੇ ਪੀੜਤ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਵੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 562ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰਮਣ ਜੈਨ ਸਵੀਟਸ ਫਿਰੋਜ਼ਪੁਰ ਰੋਡ ਲੁਧਿਆਣਾ ਵੱਲੋਂ ਸ਼ੋਅਰੂਮ ਦੀ ਤੀਜੀ ਵਰ੍ਹੇਗੰਢ ਦੇ ਮੌਕੇ 'ਤੇ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸ਼੍ਰਮਣ ਜੈਨ ਸਵੀਟਸ ਪਰਿਵਾਰ ਦੇ ਮੁੱਖੀ ਸ਼੍ਰੀ ਪ੍ਰੇਮ ਚੰਦ ਜੈਨ, ਵਿਪਨ ਜੈਨ, ਮਾਣਿਕ ਜੈਨ, ਪਵਨ ਜੈਨ, ਲਖਪਤ ਰਾਏ ਜੈਨ, ਸੁਨੀਤਾ ਜੈਨ, ਰੀਆ ਜੈਨ ਅਤੇ ਪੇਸ਼ਲ ਜੈਨ ਨੇ ਅਹਿਮ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 325 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ , ਸ਼੍ਰੀਮਤੀ ਰਮਾ ਜੈਨ, ਮੀਨਾ ਜੈਨ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਜਗਤ ਰਾਮ, ਮਟਰੂ ਲਾਲ, ਵਿਸ਼ਨੂੰ, ਨਵੀਨ, ਰਵੀ ਕੁਮਾਰ, ਰਜਨੀਸ਼ ਕਨ੍ਹਈਆ ਅਤੇ ਕਪਿਲ ਮੌਜੂਦ ਸਨ।

ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ  ਮੈਂਬਰਾਂ 'ਚ  ਸ਼੍ਰੀ ਰਾਕੇਸ਼-ਰਮਾ ਜੈਨ, ਵਿਪਨ-ਰੇਨੂੰ ਜੈਨ, ਸੁਦਰਸ਼ਨ ਲਾਲ ਜੈਨ, ਕਾਂਤਾ ਜੈਨ, ਰਾਕੇਸ਼ ਜੈਨ ਬਾਬੀ, ਰਾਜਨ ਚੋਪੜਾ, ਸੰਜੀਵ ਮੋਹਨੀ, ਰਾਜ ਕੁਮਾਰ, ਜੈ ਕੁਮਾਰ, ਰਾਕੇਸ਼ ਜੈਨ ਨੀਟਾ, ਸਾਰਿਕਾ ਜੈਨ, ਸ਼੍ਰੇਅ ਜੈਨ, ਆਮੀਆ ਜੈਨ, ਰਾਘਵ ਭੂੰਬਲਾ, ਅੰਜੂ ਜੈਨ, ਨੀਰਜ ਜੈਨ, ਸੋਨਲ ਜੈਨ, ਟੀਟੂ ਜੈਨ, ਮੋਨਿਕਾ ਜੈਨ, ਰਜਨੀਸ਼ ਸੇਠੀ ਅਤੇ ਰਜਿੰਦਰ ਸ਼ਰਮਾ ਵੀ ਸ਼ਾਮਲ ਸਨ।


Related News