ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 558ਵੇਂ ਟਰੱਕ ਦੀ ਰਾਹਤ ਸਮੱਗਰੀ

02/16/2020 6:26:46 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਦਾ ਜਿਊਣਾ ਪਾਕਿਸਤਾਨ ਨੇ ਕਈ ਦਹਾਕਿਆਂ ਤੋਂ ਹਰਾਮ ਕੀਤਾ ਹੋਇਆ ਹੈ। ਸਰਹੱਦੀ ਪੱਟੀ ਦੇ ਵਸਨੀਕਾਂ ਨੂੰ ਗੋਲੀਬਾਰੀ, ਅੱਤਵਾਦ, ਨਸ਼ਿਆਂ ਦੀ ਸਮੱਗਲਿੰਗ ਆਦਿ ਦੀ ਮਾਰ ਪੈਂਦੀ ਰਹਿੰਦੀ ਹੈ। ਜਿੱਥੇ ਪਾਕਿਸਤਾਨੀ ਸੈਨਿਕ ਬਿਨਾਂ ਕਾਰਨ ਗੋਲੀਆਂ ਦੀ ਵਾਛੜ ਕਰਕੇ ਭਾਰਤੀ ਨਾਗਰਿਕਾਂ ਦਾ ਜਾਨੀ-ਮਾਲੀ ਨੁਕਸਾਨ ਕਰਦੇ ਹਨ, ਉਥੇ ਇਸ ਗੁਆਂਢੀ ਦੇਸ਼ ਦੇ ਆਮ ਲੋਕ ਵੀ ਸਰਹੱਦੀ ਖੇਤਰਾਂ ਦੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਇਥੋਂ ਤੱਕ ਕਿ ਸਰਹੱਦ ਪਾਰ ਤੋਂ ਜੰਗਲੀ ਜਾਨਵਰ ਵੀ ਇਧਰ ਆ ਕੇ ਫਸਲਾਂ ਦੀ ਬਰਬਾਦੀ ਦਾ ਕਾਰਣ ਬਣਦੇ ਹਨ।

ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਿਲਸਿਲੇ 'ਚ ਬੀਤੇ ਦਿਨੀਂ 558ਵੇਂ ਟਰੱਕ ਦੀ ਰਾਹਤ ਸਮੱਗਰੀ ਸਾਂਬਾ ਜ਼ਿਲੇ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਦਾ ਯੋਗਦਾਨ ਲੁਧਿਆਣਾ ਤੋਂ ਸਿਲਵਰ ਸਮਾਜ ਸੇਵਾ ਸੋਸਾਇਟੀ ਅਤੇ ਗੁਪਤਾ ਪਰਿਵਾਰ (ਸਵਰਗੀ ਸ਼੍ਰੀ ਬ੍ਰਿਜ ਲਾਲ ਅਤੇ ਸਵਰਗੀ ਸ਼੍ਰੀ ਮਨਮੋਹਨ ਲਾਲ ਜੀ ਦੀ ਯਾਦ ਵਿਚ) ਵੱਲੋਂ ਦਿੱਤਾ ਗਿਆ ਸੀ।

ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਗੁਪਤਾ ਪਰਿਵਾਰ ਦੇ ਸ਼੍ਰੀ ਰਵਿੰਦਰ ਗੁਪਤਾ, ਗੋਮਤੀ ਗੁਪਤਾ, ਅਨਿਲ ਗੁਪਤਾ, ਅਰੁਣ ਗੁਪਤਾ, ਸੰਜੀਵ ਗੁਪਤਾ, ਅੰਕਿਤ ਗੁਪਤਾ, ਅਭਿਨਵ ਗੁਪਤਾ ਅਤੇ ਚਿਰਾਗ ਗੁਪਤਾ ਨੇ ਅਹਿਮ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਸਿਲਵਰ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਅਨਿਲ ਨਈਅਰ ਅਤੇ ਹੋਰ ਮੈਂਬਰਾਂ ਵਿਜੇ ਦਾਨਵ, ਵਿਪਨ ਵਿਨਾਇਕ, ਅਸ਼ਵਨੀ ਗਰਗ, ਸੂਰਜ ਬਾਬੂ ਗੁਪਤਾ, ਸੁਰਿੰਦਰ ਜੈਨ, ਦਇਆ ਨੰਦ ਮਹਿਤਾ, ਪਵਨ ਚੋਪੜਾ, ਨਰਿੰਦਰ ਵਰਮਾ, ਡਿਪਟੀ ਕਪੂਰ, ਬਲਵੰਤ ਸਿੰਘ ਭੱਟੀ, ਪ੍ਰੇਮ ਕਿਸ਼ਨ ਬੱਸੀ, ਮੁਕੇਸ਼ ਕੁਮਾਰ, ਪੂਰਨ ਚੰਦ ਜੋਸ਼ੀ, ਪ੍ਰਮੋਦ ਕੁਮਾਰ, ਹਰਪ੍ਰੀਤ ਸਿੰਘ, ਵੀਰ ਪ੍ਰਕਾਸ਼ ਸਿੰਘ, ਸ਼ਸ਼ੀ ਕੁਮਾਰ, ਸੁਖਦੇਵ ਸਿੰਘ ਆਹਲੂਵਾਲੀਆ, ਸੰਦੀਪ ਸਿੰਘ, ਦਲਵੀਰ ਸਿੰਘ, ਪੰਕਜ ਚਾਵਲਾ, ਜਸਬੀਰ ਸਿੰਘ, ਚੰਦਰ ਕਾਂਤ ਝਾਅ, ਦੀਪਕ ਅਰੋੜਾ, ਅਜੀਤ ਪਾਲ ਅਰੋੜਾ, ਬਿੰਦੀਆ ਮਦਾਨ, ਸੰਦਾਸੂ ਗੁਪਤਾ, ਅੰਜਲੀ ਠੁਕਰਾਲ, ਸਿੰਮੀ ਪਸਚਾਨ, ਗੋਲਡੀ ਗੰਭੀਰ, ਲੀਨਾ ਤਪਾਰੀਆ, ਆਸ਼ਾ ਕਤਿਆਲ, ਭੁਪਿੰਦਰ ਕੌਰ, ਰੂਪ ਰਾਣੀ, ਸੋਨੀਆ ਸ਼ਰਮਾ ਅਤੇ ਡਿੰਪਲ ਰਾਣੀ ਨੇ ਵੀ ਅਹਿਮ ਭੂਮਿਕਾ ਨਿਭਾਈ।

'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 350 ਰਜਾਈਆਂ ਸ਼ਾਮਲ ਸਨ। ਇਸ ਮੌਕੇ 'ਤੇ ਇਨਕਮ ਟੈਕਸ ਦੇ ਚੀਫ ਕਮਿਸ਼ਨਰ ਸ਼੍ਰੀ ਵਿਨੇ ਕੁਮਾਰ ਝਾਅ ਵੀ ਮੌਜੂਦ ਸਨ। ਸਮੱਗਰੀ ਦੀ ਵੰਡ ਲਈ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਰਾਮਗੜ੍ਹ ਦੇ ਭਾਜਪਾ ਆਗੂ ਸਰਬਜੀਤ ਸਿੰਘ ਜੌਹਲ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਰੂਪੇਸ਼ ਮਹਾਜਨ, ਅਰਨੀਆ ਦੇ ਬਸੰਤ ਸੈਣੀ ਅਤੇ ਹੋਰ ਮੈਂਬਰ ਸ਼ਾਮਲ ਸਨ।


shivani attri

Content Editor

Related News