ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 546ਵੇਂ ਟਰੱਕ ਦੀ ਰਾਹਤ ਸਮੱਗਰੀ

01/13/2020 5:15:29 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੇ ਸੈਨਿਕਾਂ ਵੱਲੋਂ ਬਿਨਾਂ ਕਾਰਣ ਭਾਰਤੀ ਸਰਹੱਦੀ ਖੇਤਰਾਂ 'ਚ ਕੀਤੀ ਜਾਂਦੀ ਗੋਲੀਬਾਰੀ ਕਾਰਨ ਸੰਕਟ ਭੋਗ ਰਹੇ ਪਰਿਵਾਰਾਂ ਅਤੇ ਅੱਤਵਾਦ ਦੀ ਮਾਰ ਸਹਿਣ ਵਾਲੇ ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਸਹਾਇਤਾ ਭਿਜਵਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 546ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਜ਼ਿਲਾ ਪੁੰਛ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਓਸਵਾਲ ਸ਼ਾਲ ਇੰਪੋਰੀਅਮ ਲੁਧਿਆਣਾ ਦੇ ਸਤੀਸ਼-ਕਵਿਤਾ ਜੈਨ, ਸੰਨੀ ਜੈਨ, ਆਂਚਲ ਜੈਨ, ਰੇਹਾ ਜੈਨ, ਰਿਤਵਿਕ ਜੈਨ, ਜਯੰਤੀ ਜੈਨ ਅਤੇ ਮਹਿਕ ਜੈਨ ਵੱਲੋਂ ਆਪਣੇ ਸਵਰਗੀ ਦਾਦਾ-ਦਾਦੀ ਸ਼੍ਰੀ ਤਰਸੇਮ ਲਾਲ-ਵਿਦਿਆਵਤੀ ਜੈਨ ਜੀ ਦੀ ਪਵਿੱਤਰ ਯਾਦ ਵਿਚ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਅਹਿਮ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਸਰਦੀਆਂ ਦੀ ਰੁੱਤ ਨੂੰ ਧਿਆਨ 'ਚ ਰੱਖਦਿਆਂ 325 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ। ਟਰੱਕ ਰਵਾਨਾ ਕਰਨ ਸਮੇਂ ਰਾਜ ਜੈਨ ਫੈਬ੍ਰਿਕਸ ਦੇ ਸ਼੍ਰੀ ਵਿਪਨ ਜੈਨ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਸ਼ਰਮਾ, ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਉਪ-ਪ੍ਰਧਾਨ ਰਾਜੇਸ਼ ਜੈਨ, ਗੁਲਸ਼ਨ ਜੈਨ, ਰਮਾ ਜੈਨ, ਰੇਨੂ ਜੈਨ, ਅਨਮੋਲ ਜੈਨ, ਜਤਿੰਦਰ ਜੈਨ, ਤਰਸੇਮ ਜੈਨ, ਸੰਜੀਵ ਜੈਨ, ਰਾਜੀਵ ਜੈਨ, ਪੱਪੂ ਜੈਨ, ਸਵਤੰਤਰ ਜੈਨ, ਸੁਦਰਸ਼ਨ ਲਾਲ ਜੈਨ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਸੰਜੀਵ ਮੋਹਣੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਲੁਧਿਆਣਾ ਤੋਂ ਰਾਕੇਸ਼-ਰਮਾ ਜੈਨ, ਸੁਰੇਸ਼-ਰਜਨੀ ਜੈਨ, ਸੰਨੀ ਜੈਨ, ਅੰਮ੍ਰਿਤਸਰ ਤੋਂ ਸ਼੍ਰੀ ਸੰਜੇ ਜੈਨ, ਰਾਜੇਸ਼ ਜੈਨ, ਪ੍ਰਵੀਨ ਜੈਨ ਮਿੰਟੂ ਅਤੇ ਮੁਕੇਸ਼ ਜੈਨ ਵੀ ਸ਼ਾਮਲ ਸਨ।


shivani attri

Content Editor

Related News