ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 545ਵੇਂ ਟਰੱਕ ਦੀ ਰਾਹਤ ਸਮੱਗਰੀ

01/09/2020 6:34:18 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰਾਂ ਅਤੇ ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਤੋਂ ਪੀੜਤ ਸ਼ਹਿਰੀਆਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਲੱਖਾਂ ਪਰਿਵਾਰਾਂ ਦਰਮਿਆਨ ਵੰਡੀ ਜਾ ਚੁੱਕੀ ਹੈ। ਇਸੇ ਸਿਲਸਿਲੇ 'ਚ ਬੀਤੇ ਦਿਨੀਂ 545ਵੇਂ ਟਰੱਕ ਦੀ ਰਾਹਤ ਸਮੱਗਰੀ ਰਾਜੌਰੀ ਜ਼ਿਲੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰਮਣਜੀ ਯਾਰਨ ਪ੍ਰਾਈਵੇਟ ਲਿਮਟਿਡ (ਸੰਨੀ ਵੂਲਨ) ਲੁਧਿਆਣਾ ਦੇ ਮਾਲਕ ਸ਼੍ਰੀ ਜਤਿੰਦਰ ਜੈਨ, ਤਰਸੇਮ ਜੈਨ ਅਤੇ ਪਰਿਵਾਰ ਵੱਲੋਂ ਆਪਣੇ ਬੇਟੇ ਸਵਰਗੀ ਸੰਨੀ ਜੈਨ ਦੀ ਪਵਿੱਤਰ ਯਾਦ ਵਿਚ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਮੁੱਖ ਸੂਤਰਧਾਰ ਰਹੇ। ਇਸ ਤੋਂ ਇਲਾਵਾ ਮੋਨਿਕਾ ਜੈਨ (ਪਤਨੀ ਸਵ. ਸ਼੍ਰੀ ਸੰਨੀ ਜੈਨ), ਆਸ਼ੂ ਜੈਨ, ਰਿਧਿਮਾ, ਨੇਹਲ ਜੈਨ, ਦੀਪਾਲੀ ਜੈਨ, ਊਧਵ ਜੈਨ, ਵੈਭਵ ਜੈਨ ਨੇ ਵੀ ਅਹਿਮ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਸਰਦੀ ਦੀ ਰੁੱਤ ਨੂੰ ਧਿਆਨ 'ਚ ਰੱਖਦਿਆਂ 325 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਮੌਕੇ  ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਉਪ- ਪ੍ਰਧਾਨ ਸ਼੍ਰੀ ਰਾਜੇਸ਼ ਜੈਨ, ਲਿਗਾ ਪਰਿਵਾਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਵਿਪਨ ਜੈਨ, ਰਮਾ ਜੈਨ, ਸੁਦਰਸ਼ਨ ਲਾਲ ਜੈਨ, ਸਤੰਤਰ ਲਾਲ ਜੈਨ, ਸੰਜੀਵ ਜੈਨ, ਡਾ. ਪ੍ਰਾਣ ਗੁਪਤਾ, ਰਾਜੀਵ ਜੈਨ, ਨੀਰਜ ਜੈਨ, ਅਨਮੋਲ ਜੈਨ, ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ ਅਤੇ ਸੰਜੀਵ ਮੋਹਨੀ ਵੀ ਮੌਜੂਦ ਸਨ। ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਰਾਹਤ ਟੀਮ ਵਿਚ ਲੁਧਿਆਣਾ ਤੋਂ ਸ਼੍ਰੀ ਰਾਕੇਸ਼-ਰਮਾ ਜੈਨ, ਸੁਰੇਸ਼-ਰਜਨੀ ਜੈਨ, ਸੰਨੀ ਜੈਨ, ਅੰਮ੍ਰਿਤਸਰ ਤੋਂ ਸ਼੍ਰੀ ਸੰਜੇ ਜੈਨ, ਪ੍ਰਵੀਨ ਜੈਨ, ਰਾਜੇਸ਼ ਜੈਨ ਮਿੰਟੂ ਅਤੇ ਮੁਕੇਸ਼ ਜੈਨ ਵੀ ਸ਼ਾਮਲ ਸਨ।


shivani attri

Content Editor

Related News