ਜੰਮੂ ਨੇੜੇ ਕਾਰ ਖੱਡ ਵਿਚ ਡਿੱਗਣ ਕਾਰਣ ਤਲਵੰਡੀ ਭਾਈ ਦੇ 3 ਵਿਅਕਤੀਆਂ ਦੀ ਮੌਤ

Friday, May 06, 2022 - 09:24 PM (IST)

ਜੰਮੂ ਨੇੜੇ ਕਾਰ ਖੱਡ ਵਿਚ ਡਿੱਗਣ ਕਾਰਣ ਤਲਵੰਡੀ ਭਾਈ ਦੇ 3 ਵਿਅਕਤੀਆਂ ਦੀ ਮੌਤ

ਤਲਵੰਡੀ ਭਾਈ/ਜੰਮੂ (ਗੁਲਾਟੀ) : ਬੀਤੀ ਦੇਰ ਰਾਤ ਜੰਮੂ ਨੇੜੇ ਨਗਰੋਤਾ ’ਚ ਕਾਰ ਖੱਡ ਵਿਚ ਡਿੱਗਣ ਕਾਰਣ ਤਲਵੰਡੀ ਭਾਈ ਦੇ 3 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਮੇਨ ਬਾਜ਼ਾਰ ਵਿਚ ਕ੍ਰਿਸ਼ਨਾ ਡਰਾਈਕਲੀਨ ’ਤੇ ਸ੍ਰੀਨਗਰ ਤੋਂ ਇਕ ਕਾਰੀਗਰ ਇਸ ਦੁਕਾਨ ’ਤੇ ਕੰਮ ਕਰਦਾ ਸੀ। ਜਿਸਨੂੰ ਇਹ ਤਿੰਨੇ ਜਣੇ ਸ੍ਰੀਨਗਰ ਛੱਡ ਕੇ ਵਾਪਸ ਪਰਤ ਰਹੇ ਸਨ ਕਿ ਜੰਮੂ ਨੇੜੇ ਨਗਰੋਤਾ ’ਚ ਇਨ੍ਹਾਂ ਦੀ ਸਵਿਫ਼ਟ ਕਾਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

ਇਸ ਹਾਦਸੇ ਵਿਚ ਕਾਰ ਸਵਾਰ ਤਿੰਨੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਚ ਸ਼ਾਮ ਲਾਲ, ਗੁਰਪ੍ਰੀਤ ਸਿੰਘ ਅਤੇ ਵਿਕਾਸ ਕੁਮਾਰ ਸ਼ਾਮਲ ਹਨ। ਪੁਲਸ ਵੱਲੋਂ ਲਾਸ਼ਾਂ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਵਿਚ ਰੱਖਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News