ਹੁਣ ਆਮ ਨਾਗਰਿਕਾਂ ਲਈ ਸਵੇਰ ਦੀ ਸੈਰ ਲਈ ਵੀ ਖੁੱਲ੍ਹੇਗਾ ਜਲ੍ਹਿਆਵਾਲਾਂ ਬਾਗ

05/19/2022 1:41:58 PM

ਅੰਮ੍ਰਿਤਸਰ(ਕਮਲ) : ਆਮ ਨਾਗਰਿਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਸੀ ਕਿ ਜਲ੍ਹਿਆਵਾਲਾਂ ਬਾਗ 'ਚ ਪ੍ਰਾਈਵੇਟ ਠੇਕੇਦਾਰ ਵੱਲੋਂ ਆਵਾਜਾਈ ਦਾ ਸਮਾਂ ਸਵੇਰੇ 9 ਵਜੇ ਤੇ ਸ਼ਾਮ ਬੰਦ ਕਰਨ ਦਾ ਸਮਾਂ 8:15 ਵਜੇ ਦਾ ਰੱਖਿਆ ਗਿਆ ਹੈ, ਜੋ ਕਿ ਰੋਜ਼ਾਨਾ ਸੈਰ ਕਰਨ ਵਾਲੇ ਲੋਕਾਂ ਲਈ ਮੁਸ਼ਕਲ ਪੇਸ਼ ਕਰ ਰਿਹਾ ਹੈ।ਇਸ ਸੰਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਆਮ ਨਾਗਰਿਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਸੈਰ ਲਈ ਗਰਮੀਆਂ 'ਚ ਸਵੇਰੇ 6 ਵਜੇ ਤੇ ਸਰਦੀਆਂ 'ਚ ਸਵੇਰੇ 7 ਤੱਕ ਜਲ੍ਹਿਆਵਾਲਾਂ ਬਾਗ ਨੂੰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ ਤੇ ਸ਼ਾਮ ਨੂੰ ਜਲ੍ਹਿਆਵਾਲਾਂ ਬਾਗ ਬੰਦ ਕਰਨ ਦਾ ਸਮਾਂ 8:30 ਵਜੇ ਦਾ ਕਰ ਦਿੱਤਾ ਗਿਆ ਹੈ। 

ਇਬ ਵੀ ਪੜ੍ਹੋ- ਜੇਲ੍ਹ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਫਿਟ ਇੰਡੀਆ ਦਾ ਨਾਅਰਾ ਦਿੱਤਾ ਗਿਆ ਹੈ, ਜਿਸ ਨਾਲ ਹਰ ਨਾਗਰਿਕ ਸਵੇਰੇ ਅਤੇ ਸ਼ਾਮ ਦੀ ਸੈਰ ਕਰ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ। ਸੂਦਨ ਨੇ ਸਪੱਸ਼ਟ ਕੀਤਾ ਕਿ ਜਲ੍ਹਿਆਵਾਲਾਂ ਬਾਗ ਮਿਊਜ਼ੀਅਮ ਅਤੇ ਗੈਲਰੀ ਆਪਣੇ ਤੈਅਸ਼ੁਦਾ ਸਮੇਂ 'ਤੇ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ- ਭਾਈ ਰਾਜੋਆਣਾ ਤੋਂ ਇਲਾਵਾ ਬਾਕੀ ਸਿੰਘਾਂ ਦੀਆਂ ਰਿਹਾਈਆਂ ਬਾਦਲਾਂ ਦੇ ਏਜੰਡੇ ’ਤੇ ਨਹੀਂ : ਭੋਮਾ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News