ਜਲ੍ਹਿਆਂਵਾਲਾ ਬਾਗ ਦੇ ਕਾਂਡ ਲਈ ਬ੍ਰਿਟਿਸ਼ ਸਰਕਾਰ ਮੰਗੇ ਮੁਆਫੀ (ਵੀਡੀਓ)
Monday, Mar 12, 2018 - 04:05 PM (IST)
ਅੰਮ੍ਰਿਤਸਰ (ਸੁਮਿਤ ਖੰਨਾ) - ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਕਾਂਡ ਨੂੰ 100 ਸਾਲ ਪੂਰੇ ਵਾਲੇ ਹਨ। ਇਸ ਦੌਰਾਨ ਇਕ ਵਾਰ ਫਿਰ ਇਸ ਕਾਂਡ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗਵਾਉਣ ਦੀ ਮੰਗ ਉੱਠੀ ਹੈ। ਕੈਨੇਡਾ 'ਚ ਕਾਮਾਗਾਟਾਮਾਰੂ ਕਾਂਡ ਲਈ ਕੈਨੇਡਾ ਸਰਕਾਰ ਤੋਂ ਮੁਆਫੀ ਮੰਗਵਾ ਚੁੱਕੀ ਇਹ ਸੰਸਥਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਜਲ੍ਹਿਆਂਵਾਲੇ ਬਾਗ ਕਾਂਡ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗਵਾਉਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰੈਜ਼ੀਡੈਂਟ ਪ੍ਰੋ. ਮੋਹਨ ਸਿੰਘ ਫਾਊਡੇਸ਼ਨ ਸਾਹਿਬ ਥਿੰਦ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੀ ਸੰਸਥਾ ਇੰਗਲੈਂਡ ਦੇ ਲੋਕਾਂ ਨੂੰ ਇਕਜੁੱਟ ਕਰਕੇ ਸਰਕਾਰ ਨੂੰ ਮੁਆਫੀ ਮੰਗਣ ਲਈ ਮਜ਼ਬੂਰ ਕਰੇਗੀ ਤੇ ਇਸ ਦੇ ਨਾਲ ਹਰ ਤਰ੍ਹਾਂ ਦੇ ਲੋਕਾਂ ਨੂੰ ਜੋੜਿਆ ਜਾਵੇਗਾ।