11 ਮਹੀਨਿਆਂ ’ਚ 5905 ਚਲਾਨ ਕਟਵਾ ਕੇ 73.29 ਲੱਖ ਰੁਪਏ ਦਾ ਜੁਰਮਾਨਾ ਭੁਗਤ ਚੁੱਕੇ ਹਨ ਜਲੰਧਰੀਏ

Friday, Dec 06, 2024 - 11:26 AM (IST)

11 ਮਹੀਨਿਆਂ ’ਚ 5905 ਚਲਾਨ ਕਟਵਾ ਕੇ 73.29 ਲੱਖ ਰੁਪਏ ਦਾ ਜੁਰਮਾਨਾ ਭੁਗਤ ਚੁੱਕੇ ਹਨ ਜਲੰਧਰੀਏ

ਜਲੰਧਰ (ਵਰੁਣ)–1 ਜਨਵਰੀ 2024 ਤੋਂ ਲੈ ਕੇ 1 ਦਸੰਬਰ ਤਕ ਟ੍ਰੈਫਿਕ ਪੁਲਸ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ 5905 ਚਲਾਨ ਕੱਟ ਚੁੱਕੀ ਹੈ। ਜਲੰਧਰੀਏ 11 ਮਹੀਨਿਆਂ ਵਿਚ 73 ਲੱਖ 29 ਹਜ਼ਾਰ 500 ਰੁਪਏ ਜੁਰਮਾਨਾ ਭੁਗਤ ਚੁੱਕੇ ਹਨ ਅਤੇ ਫਿਰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰ ਕੇ ਉਹ ਚਲਾਨ ਕਟਵਾ ਰਹੇ ਹਨ।
ਲਗਾਤਾਰ ਕਮਿਸ਼ਨਰੇਟ ਪੁਲਸ ਦੀ ਟ੍ਰੈਫਿਕ ਪੁਲਸ ਦਾ ਐਜੂਕੇਸ਼ਨ ਸੈੱਲ ਸਕੂਲਾਂ-ਕਾਲਜਾਂ ਅਤੇ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰ ਚੁੱਕਾ ਹੈ ਪਰ ਫਿਰ ਵੀ ਚਲਾਨਾਂ ਦੀ ਗਿਣਤੀ ਘਟਣ ਦੀ ਜਗ੍ਹਾ ਲਗਾਤਾਰ ਵਧਦੀ ਜਾ ਰਹੀ ਹੈ। ਘੱਟ ਉਮਰ ਦੇ ਬੱਚਿਆਂ ਨੂੰ ਵੀ ਵਾਹਨ ਨਾ ਦੇਣ ਸਬੰਧੀ ਕਮਿਸ਼ਨਰੇਟ ਪੁਲਸ ਨੇ ਮੁਹਿੰਮ ਚਲਾਈ ਸੀ ਪਰ ਇਸ ਦੇ ਬਾਵਜੂਦ ਮਾਪਿਆਂ ਨੇ ਪੁਲਸ ਦੀ ਗੱਲ ਨਹੀਂ ਮੰਨੀ ਅਤੇ ਆਪਣੇ ਬੱਚਿਆਂ ਨੂੰ ਵਾਹਨ ਦੇਣਾ ਬੰਦ ਨਹੀਂ ਕੀਤਾ।

ਇਹ ਵੀ ਪੜ੍ਹੋ- ਪੰਜਾਬ ਦੇ ਪੁਲਸ ਥਾਣਿਆਂ ਲਈ ਖ਼ਤਰੇ ਦੀ ਘੰਟੀ, ਅਲਰਟ ਜਾਰੀ

ਇਨ੍ਹਾਂ 11 ਮਹੀਨਿਆਂ ਵਿਚ ਸਭ ਤੋਂ ਜ਼ਿਆਦਾ ਚਲਾਨ ਬਿਨਾਂ ਹੈਲਮੇਟ ਦੇ ਕੱਟੇ ਗਏ, ਜਿਨ੍ਹਾਂ ਦੀ ਗਿਣਤੀ 1159 ਹੈ। ਇਸ ਤੋਂ ਇਲਾਵਾ ਡ੍ਰੰਕ ਐਂਡ ਡਰਾਈਵ ਦੇ 160, ਘੱਟ ਉਮਰ ਦੇ 44, ਟ੍ਰਿਪਲ ਰਾਈਡਿੰਗ ਦੇ 169, ਈ-ਰਿਕਸ਼ਾ ਦੇ 167 ਅਤੇ ਓਵਰ ਸਪੀਡ ਦੇ 204 ਚਲਾਨ ਕੱਟੇ ਗਏ। 1 ਦਸੰਬਰ ਤਕ 73.29 ਲੱਖ ਰੁਪਏ ਜੁਰਮਾਨਾ ਭੁਗਤ ਚੁੱਕੇ ਸ਼ਹਿਰ ਦੇ ਲੋਕ ਅਜੇ ਵੀ ਜਾਗਰੂਕ ਨਹੀਂ ਹੋਏ।

ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਹ ਲਗਾਤਾਰ ਟ੍ਰੈਫਿਕ ਨਿਯਮਾਂ ਨੂੰ ਜਾਗਰੂਕਤਾ ਮੁਹਿੰਮ ਚਲਾਉਂਦੇ ਰਹਿੰਦੇ ਹਨ ਪਰ ਫਿਰ ਵੀ ਲੋਕ ਨਹੀਂ ਸਮਝਦੇ। ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਨੂੰ ਮੰਨ ਕੇ ਉਨ੍ਹਾਂ ਦਾ ਹੀ ਬਚਾਅ ਹੋਵੇਗਾ। ਜੇਕਰ ਉਹ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ ਤਾਂ ਚਲਾਨ ਹੋਣਾ ਤੈਅ ਹੈ। ਹਾਲ ਹੀ ਵਿਚ ਟ੍ਰੈਫਿਕ ਪੁਲਸ ਨੇ ਮੋਡੀਫਾਈ ਕੀਤੇ ਬੁਲੇਟ ਮੋਟਰਸਾਈਕਲਾਂ ਨੂੰ ਲੈ ਕੇ ਵੀ ਮੁਹਿੰਮ ਚਲਾਈ ਸੀ, ਜਿਸ ਤਹਿਤ ਕਾਫੀ ਚਲਾਨ ਵੀ ਕੱਟੇ ਗਏ ਸਨ ਪਰ ਉਲਟਾ ਦੁਕਾਨਦਾਰਾਂ ਅਤੇ ਮਕੈਨਿਕਾਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਬਲੈਕ ਵਿਚ ਮੋਡੀਫਾਈ ਕੀਤੇ ਸਾਈਲੈਂਸਰ ਵੇਚਣੇ ਸ਼ੁਰੂ ਕਰ ਦਿੱਤੇ, ਜਿਸ ਦੇ ਭਾਅ ਦੁੱਗਣੇ ਕਰ ਦਿੱਤੇ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਦਾ ਸ਼ਰਮਨਾਕ ਕਾਰਾ, ਮਾਸੂਮ ਨੂੰ ਸਕੂਲੋਂ ਕੱਢਿਆ ਬਾਹਰ, ਵਜ੍ਹਾ ਕਰੇਗੀ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News