ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ

Tuesday, Nov 02, 2021 - 06:53 PM (IST)

ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ

ਜਲੰਧਰ (ਜ. ਬ., ਮ੍ਰਿਦੁਲ, ਸੋਨੂੰ) - ਜਲੰਧਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਗੁਰੂ ਰਾਮਦਾਸ ਨਗਰ ਵਿਚ 22 ਸਾਲ ਦੀ ਮੂੰਹ-ਬੋਲੀ ਭਾਬੀ ਦਾ ਇਕ ਨੌਜਵਾਨ ਨੇ ਸਿਰ ਕੰਧ ਵਿਚ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਨੌਜਵਾਨ ਨੇ ਆਪਣੇ ਘਰ ਜਾ ਖੁਦ ਨੂੰ ਕਰੰਟ ਲਾ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਤੀ ਨੂੰ ਜਦੋਂ ਕਾਤਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਨਾਲ ਲੱਗਦੇ ਸ਼ਿਵ ਨਗਰ ਵਿਚ ਰਹਿੰਦੇ ਉਸਦੇ ਘਰ ਪਹੁੰਚਿਆ ਪਰ ਉਥੇ ਕਾਤਲ ਦੀ ਲਾਸ਼ ਤਾਰਾਂ ਨਾਲ ਲਿਪਟੀ ਮਿਲੀ। ਕਤਲ ਦਾ ਕੇਸ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਦੇਖ ਰਹੀ ਹੈ, ਜਦਕਿ ਖੁਦਕੁਸ਼ੀ ਮਾਮਲੇ ਦੀ ਥਾਣਾ ਨੰਬਰ 1 ਦੀ ਪੁਲਸ ਜਾਂਚ ਕਰ ਰਹੀ ਹੈ। ਦੇਰ ਰਾਤ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।

ਪੜ੍ਹੋ ਇਹ ਵੀ ਖ਼ਬਰ ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ

PunjabKesari

ਇਲਾਕੇ ਦੇ ਲੋਕ ਸ਼ੱਕ ਜ਼ਾਹਿਰ ਕਰ ਰਹੇ ਹਨ ਦੋਵਾਂ ਵਿੱਚ ਪ੍ਰੇਮ ਸਬੰਧ ਚੱਲ ਰਹੇ ਸਨ, ਜਿਸ ਨੂੰ ਲੈ ਕੇ ਜਨਾਨੀ ਦੇ ਘਰ ਵਾਲਿਆਂ ਨੂੰ ਵੀ ਪਤਾ ਸੀ। ਕਤਲ ਕਰਨ ਵਾਲੇ ਪ੍ਰਵਾਸੀ ਨੌਜਵਾਨ ਦੇ ਮੋਬਾਇਲ ਵਿਚੋਂ ਮ੍ਰਿਤਕਾ ਦਾ ਮੋਬਾਇਲ ਨੰਬਰ ਵੀ ਮਿਲਿਆ ਹੈ। ਮ੍ਰਿਤਕਾ ਦੀ ਪਛਾਣ ਸੋਨਮ (22) ਪਤਨੀ ਵਰਿੰਦਰ ਕੁਮਾਰ ਮੂਲ ਨਿਵਾਸੀ ਫੈਜ਼ਾਬਾਦ ਯੂ. ਪੀ. ਵਜੋਂ ਹੋਈ ਹੈ। ਸੋਨਮ ਦੀ ਸੱਸ ਸੁਸ਼ੀਲਾ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਗੁਰੂ ਰਾਮਦਾਸ ਨਗਰ ਵਿਚ ਰਹਿੰਦੀ ਹੈ। ਲੰਮੇ ਸਮੇਂ ਤੋਂ ਉਨ੍ਹਾਂ ਦੇ ਘਰ ਵਿਚ ਰਵੀ ਮਹਿਤੋ ਉਰਫ ਰਾਧੇ ਪੁੱਤਰ ਰਘੂਪ੍ਰਸਾਦ ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਸ਼ਿਵ ਨਗਰ ਦਾ ਆਉਣ-ਜਾਣ ਸੀ। ਰਾਧੇ ਸੁਸ਼ੀਲ ਦੇ ਪਤੀ ਰਾਮ ਦਰਸ਼ ਨਾਲ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਜੋ ਵਰਿੰਦਰ ਨੂੰ ਭਰਾ ਤੇ ਸੋਨਮ ਨੂੰ ਭਾਬੀ ਕਹਿੰਦਾ ਸੀ।

ਪੜ੍ਹੋ ਇਹ ਵੀ ਖ਼ਬਰ ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ

PunjabKesari

ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦੁਪਹਿਰੇ ਰਵੀ ਸੋਨਮ ਦੇ ਘਰ ਆਇਆ। ਉਸਦੀ 5 ਸਾਲਾਂ ਧੀ ਰੀਆ ਦੇ ਸਾਹਮਣੇ ਸੋਨਮ ਦਾ ਸਿਰ ਕੰਧ ਵਿਚ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਬਾਅਦ ਰਵੀ ਉਥੋਂ ਭੱਜ ਗਿਆ, ਜਦਕਿ ਰੀਆ ਨੇ ਰੌਲਾ ਪਾ ਕੇ ਆਂਢ-ਗੁਆਂਢ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਜਿਵੇਂ ਹੀ ਵਰਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਾਢੇ 3 ਵਜੇ ਘਰੋਂ ਕਾਫੀ ਗੁੱਸੇ ਵਿਚ ਰਵੀ ਦੇ ਘਰ ਵੱਲ ਆਪਣੀ ਐਕਟਿਵਾ ’ਤੇ ਨਿਕਲ ਗਿਆ। ਲਗਭਗ 250 ਮੀਟਰ ਦੂਰੀ ’ਤੇ ਸਥਿਤ ਰਵੀ ਦੇ ਕਿਰਾਏ ਵਾਲੇ ਘਰ ਦਾ ਦਰਵਾਜ਼ਾ ਵਾਰ-ਵਾਰ ਖੜਕਾਉਣ ’ਤੇ ਵੀ ਨਾ ਖੁੱਲ੍ਹਿਆ ਤਾਂ ਆਂਢ-ਗੁਆਂਢ ਦੇ ਲੋਕਾਂ ਦੀ ਮਦਦ ਨਾਲ ਗੇਟ ਨੂੰ ਧੱਕਾ ਮਾਰ ਕੇ ਦੇਖਿਆ ਤਾਂ ਰਵੀ ਦੀ ਲਾਸ਼ ਤਾਰਾਂ ਵਿਚ ਲਿਪਟੀ ਪਈ ਸੀ। ਰਵੀ ਨੇ ਇਕ ਤਾਰ ਆਪਣੀ ਛਾਤੀ ’ਤੇ ਲਾਈ ਹੋਈ ਸੀ, ਜਦਕਿ ਇਕ ਤਾਰ ਨੂੰ ਉਂਗਲੀ ਨਾਲ ਲਪੇਟਿਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

PunjabKesari

ਕਤਲ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-2 ਅਸ਼ਵਨੀ ਕੁਮਾਰ ਅਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ’ਤੇ ਪਹੁੰਚੀ। ਖੁਦਕੁਸ਼ੀ ਦੀ ਜਾਣਕਾਰੀ ਮਿਲਣ ’ਤੇ ਥਾਣਾ ਨੰਬਰ 1 ਦੇ ਇੰਚਾਰਜ ਰਸ਼ਮਿੰਦਰ ਸਿੰਘ ਆਪਣੀ ਟੀਮ ਨਾਲ ਆ ਗਏ। ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਵਰਿੰਦਰ ਦੇ ਬਿਆਨ ਦਰਜ ਕਰ ਲਏ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ

ਥਾਣਾ ਨੰਬਰ 1 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੇ ਕਿਹਾ ਹੈ ਕਿ ਰਵੀ ਇਕੱਲਾ ਰਹਿੰਦਾ ਸੀ ਅਤੇ ਉਸਦਾ ਕੋਈ ਸਕਾ-ਸਬੰਧੀ ਸਾਹਮਣੇ ਨਹੀਂ ਆਇਆ ਹੈ। ਕਿਸੇ ਰਿਸ਼ਤੇਦਾਰ ਦੇ ਆਉਣ ’ਤੇ ਧਾਰਾ 174 ਦੀ ਕਾਰਵਾਈ ਕੀਤੀ ਜਾਵੇਗੀ। ਸੁਸ਼ੀਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਦੋਵਾਂ ਵਿਚ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ। ਹਾਲਾਂਕਿ ਰਵੀ ਨੇ ਆਪਣੇ ਮੋਬਾਇਲ ਤੋਂ ਸੋਨਮ ਨੂੰ ਕਈ ਵਾਰ ਫੋਨ ਵੀ ਕੀਤਾ ਸੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ (ਤਸਵੀਰਾਂ)

PunjabKesari

ਧੀ ਬੋਲੀ-ਰਾਧੇ ਚਾਚੂ ਨੇ ਮੰਮੀ ਨੂੰ ਮਾਰਿਆ, ਹੁਣ ਮੰਮੀ ਬੋਲ ਨਹੀਂ ਰਹੀ
6 ਸਾਲ ਪਹਿਲਾਂ ਸੋਨਮ ਦਾ ਵਿਆਹ ਵਰਿੰਦਰ ਨਾਲ ਹੋਇਆ ਸੀ। ਹੁਣ ਉਨ੍ਹਾਂ ਦੀ ਇਕ ਧੀ ਰੀਆ (5) ਅਤੇ ਪੁੱਤਰ ਸ਼ਿਵਾ (ਡੇਢ ਸਾਲ) ਹੈ। ਪੂਰਾ ਪਰਿਵਾਰ ਮਜ਼ਦੂਰੀ ਕਰਦਾ ਹੈ। ਰੀਆ ਦੇ ਸਾਹਮਣੇ ਹੀ ਰਾਧੇ ਉਰਫ ਰਵੀ ਉਨ੍ਹਾਂ ਦੇ ਘਰ ਆਇਆ ਅਤੇ ਆਉਂਦੇ ਹੀ ਸੋਨਮ ਦਾ ਸਿਰ ਕੰਧ ਵਿਚ ਮਾਰਨਾ ਸ਼ੁਰੂ ਕਰ ਦਿੱਤਾ। ਰੀਆ ਕੁਝ ਦੂਰੀ ’ਤੇ ਖੜ੍ਹੀ ਹੋ ਕੇ ਸਭ ਦੇਖ ਰਹੀ ਸੀ ਅਤੇ ਸਹਿਮ ਗਈ ਸੀ ਕਿ ਜਿਵੇਂ ਹੀ ਸੋਨਮ ਦੇ ਸਾਹ ਰੁਕੇ ਤਾਂ ਰਵੀ ਭੱਜ ਗਿਆ। ਰੀਆ ਨੇ ਘਰ ਦੇ ਬਾਹਰ ਜਾ ਕੇ ਰੌਲਾ ਪਾਇਆ ਅਤੇ ਗੁਆਂਢੀਆਂ ਨੂੰ ਦੱਸਿਆ ਕਿ ਰਾਧੇ ਚਾਚੂ ਨੇ ਉਸ ਦੀ ਮੰਮੀ ਨੂੰ ਮਾਰ ਦਿੱਤਾ ਹੈ ਅਤੇ ਹੁਣ ਮੰਮੀ ਕੁਝ ਬੋਲ ਨਹੀਂ ਰਹੀ। ਗੁਆਂਢੀਆਂ ਨੇ ਫਿਰ ਕੰਮ ’ਤੇ ਗਏ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ, ਬਠਿੰਡਾ 'ਚ ਦਰਜ ਹੋਇਆ ਮਾਣਹਾਨੀ ਦਾ ਮਾਮਲਾ

PunjabKesari

ਪਹਿਲਾਂ ਇਕ ਹੀ ਘਰ ਵਿਚ ਰਹਿੰਦੇ ਸਨ ਰਵੀ ਅਤੇ ਸੋਨਮ ਦੇ ਪਰਿਵਾਰ
ਸ਼ਿਵ ਨਗਰ ਵਿਚ ਜਿਸ ਘਰ ਵਿਚ ਰਵੀ ਕਿਰਾਏ ’ਤੇ ਰਹਿੰਦਾ ਸੀ, ਉਹ ਕਿਸੇ ਸਮੇਂ ਸੋਨਮ ਦੇ ਸਹੁਰਿਆਂ ਦਾ ਹੁੰਦਾ ਸੀ। ਉਥੇ ਸੋਨਮ ਦਾ ਪਰਿਵਾਰ ਰਹਿੰਦਾ ਸੀ, ਜਦਕਿ ਸੋਨਮ ਦੇ ਸਹੁਰੇ ਦਾ ਜਾਣਕਾਰ ਹੋਣ ਕਾਰਨ ਰਵੀ ਵੀ ਉਥੇ ਹੀ ਰਹਿੰਦਾ ਸੀ। ਸੋਨਮ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਮਕਾਨ ਵੇਚ ਕੇ ਖੁਦ ਗੁਰੂ ਰਾਮਦਾਸ ਨਗਰ ’ਚ ਨਵਾਂ ਘਰ ਲੈ ਲਿਆ ਅਤੇ ਪੁਰਾਣਾ ਘਰ ਕਿਸੇ ਨੂੰ ਵੇਚ ਦਿੱਤਾ। ਜਿਸ ਵਿਅਕਤੀ ਨੂੰ ਸੋਨਮ ਦੇ ਸਹੁਰੇ ਨੇ ਮਕਾਨ ਵੇਚਿਆ, ਉਸ ਨੇ ਰਵੀ ਨੂੰ ਕਿਰਾਏ ’ਤੇ ਰੱਖਣ ਦੀ ਸਿਫਾਰਸ਼ ਵੀ ਕੀਤੀ ਸੀ। ਇਸ ਤੋਂ ਬਾਅਦ ਰਵੀ ਨੂੰ ਉਸ ਮਕਾਨ ਵਿਚ ਦੁਬਾਰਾ ਥਾਂ ਮਿਲ ਗਈ। ਸੋਨਮ ਦੇ ਸਹੁਰੇ ਰਾਮ ਦਰਸ਼ ਦਾ ਕਹਿਣਾ ਹੈ ਕਿ ਰਵੀ ਨੇ ਪੂਰੇ ਪਰਿਵਾਰ ਨਾਲ ਧੋਖਾ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ -ਰੁਜ਼ਗਾਰ ਦੇ ਮੁੱਦੇ ’ਤੇ ਹਰਪਾਲ ਚੀਮਾ ਨੇ ਘੇਰੀ ਪੰਜਾਬ ਸਰਕਾਰ, ਆਖੀ ਇਹ ਗੱਲ

PunjabKesari


author

rajwinder kaur

Content Editor

Related News