ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

Saturday, May 01, 2021 - 06:25 PM (IST)

ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

ਜਲੰਧਰ— ਪੰਜਾਬ ’ਚ ਵੱਧ ਰਹੇ ਕੋਰੋਨਾ ਦੇ ਲਗਾਤਾਰ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਜਲੰਧਰ ਜ਼ਿਲ੍ਹੇ ’ਚ 60 ਘੰਟਿਆਂ ਦਾ ਲਾਕਡਾਊਨ ਸ਼ੁਰੂ ਹੋ ਚੁੱਕਾ ਹੈ, ਇਸੇ ਨੂੰ ਵੇਖਦੇ ਹੋਏ ਜਲੰਧਰ ਪ੍ਰਸ਼ਾਸਨ ਨੇ ਕਈ ਪਾਬੰਦੀਆਂ ਲਗਾਈਆਂ ਹਨ। ਇਸ ਦੇ ਤਹਿਤ ਜਲੰਧਰ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਵਿਆਹਾਂ ਅਤੇ ਹੋਰ ਮੰਗਲੀਕ ਪ੍ਰੋਗਰਾਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵਿਆਹ ਘਰ ਅਤੇ ਧਾਰਮਿਕ ਸਥਾਨਾਂ ’ਚ ਵੀ ਨਹੀਂ ਹੋ ਸਕਦੇ ਹਨ। ਆਦੇਸ਼ ਦੇ ਚਲਦਿਆਂ ਸਿਟੀ ਦੇ 220 ਤੋਂ ਜ਼ਿਆਦਾ ਹੋਟਲ, ਮੈਰਿਜ ਪੈਲੇਸ ਆਦਿ ’ਚ ਹੋਣ ਵਾਲੀਆਂ 440 ਵਿਆਹ ਨਹੀਂ ਹੋ ਸਕਣਗੇ। ਉਥੇ ਹੀ ਅੰਤਿਮ ਸੰਸਕਾਰ ’ਚ 20 ਲੋਕ ਹੀ ਆ-ਜਾ ਸਕਣਗੇ। ਕਰਫ਼ਿਊ ਸਬੰਧੀ ਜ਼ਿਆਦਾ ਜਾਣਕਾਰੀ ਲਈ ਲੋਕ ਕੰਟਰੋਲ ਰੂਮ ਨੰਬਰ 0181-2224417, 9530646100, 9446781800 ’ਤੇ ਫੋਨ ਕਰ ਸਕਦੇ ਹਨ। 

ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)

PunjabKesari

ਇਸ ਦੇ ਨਾਲ ਹੀ ਡੀ. ਸੀ. ਦਫ਼ਤਰ ਕੋਵਿਡ-19 ਕੰਟਰੋਲ ਰੂਮ ਆਮ ਲੋਕਾਂ ਲਈ 24 ਘੰਟਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਤਾਲਾਬੰਦੀ ਦੌਰਾਨ ਸਿਟੀ ਦੇ ਲਗਭਗ 80 ਹਜ਼ਾਰ ਦੁਕਾਨਦਾਰ ਅਤੇ ਕਰਮਚਾਰੀ 17000 ਰੇਬੜੀ, ਮੰਡੀ ’ਚ ਕੰਮ ਕਰਨ ਵਾਲੇ ਵਰਕਰਾਂ ਸਮੇਤ 6.28 ਲੱਖ ਵਰਕਰ ਘਰ ’ਚ ਹੀ ਰਹਿਣਗੇ। ਡੀ. ਸੀ. ਘਨਸ਼ਾਮ ਥੋਰੀ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪਹਿਲਾਂ ਵਾਂਗ ਹੀ ਪਾਬੰਦੀਆਂ ਲਾਗੂ ਰਹਿਣਗੀਆਂ। 

ਇਹ ਵੀ ਪੜ੍ਹੋ :  ਆਕਸੀਜਨ ਤੇ ਬੈੱਡ ਦੀ ਕਿੱਲਤ ਕਾਰਨ ਮਰੀਜ਼ ਪੰਜਾਬ ਵੱਲ ਕਰ ਰਹੇ ਕੂਚ, ਕਈ ਹਸਪਤਾਲਾਂ ’ਚ ਚੱਲ ਰਿਹੈ ਇਲਾਜ

PunjabKesari

ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ ਤੱਕ ਖਾਣ ਪੀਣ ਦੇ ਸਾਮਾਨ ਦੀ ਹੋਵੇਗੀ ਹੋਮ ਡਿਲਿਵਰੀ 
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ। ਤਾਲਾਬੰਦੀ ਦੇ ਇਲਾਵਾ ਵਿਆਹਾਂ ਲਈ ਲੋਕ ਰਾਤ 9 ਵਜੇ ਤੱਕ ਆ-ਜਾ ਸਕਣਗੇ ਪਰ ਐੱਸ. ਡੀ. ਐੱਮ. ਕੋਲੋੋਂ ਇਜਾਜ਼ਤ ਲੈਣੀ ਹੋਵੇਗੀ।
ਬਾਰਾਤੀ 20 ਤੋਂ ਜ਼ਿਆਦਾ ਨਹੀਂ ਹੋਣਗੇ, ਮਹਿਮਾਨਾਂ ਲਈ ਕਰਫ਼ਿਊ ਪਾਸ ਬਣਵਾਉਣਗੇ ਹੋਣਗੇ। 
ਵੀਕੈਂਡ ’ਤੇ ਸਾਰੇ ਹੋਟਲ, ਰੈਸਟੋਰੈਂਟ, ਮਾਲ ਮੈਰਿਜ ਪੈਲੇਸ ਬੰਦ ਰਹਿਣਗੇ। 
ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 9 ਵਜੇ ਤੱਕ ਖਾਣ-ਪੀਣ ਦੇ ਨਾਲ ਹੋਰ ਸਾਮਾਨ ਦੀ ਹੋਮ ਡਿਲਿਵਰੀ ਹੋਵੇਗੀ। 

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼
ਵੀਕੈਂਡ ’ਤੇ ਚਿਕਨ, ਮੀਟ, ਅੰਡੇ, 24 ਘੰਟੇ ਚੱਲਣ ਵਾਲੀ ਇੰਡਸਟਰੀ, ਏ.ਟੀ.ਐੱਮ, ਪੈਟਰੋਲ ਪੰਪ, ਮੈਡੀਕਲ ਦੁਕਾਨਾਂ, ਦੁੱਧ ਡੇਅਰੀ, ਉਤਪਾਦ, ਫੱਲ ਸਬਜ਼ੀਆਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। 
ਲੋਕ ਮੈਡੀਕਲ ਸੇਵਾਵਾਂ ਅਤੇ ਹਾਈਵੇਅ ’ਤੇ ਆ-ਜਾ ਸਕਣਗੇ। 
ਰਾਤ ਦੇ ਸਮੇਂ ਜਾਣ ਅਤੇ ਆਉਣ ਵਾਲਿਆਂ ਦੇ ਇਲਾਵਾ ਇੰਡਸਟਰੀ ’ਚ ਕੰਮ ਕਰਨ ਵਾਲਿਆਂ ਨੂੰ ਕਰਫ਼ਿਊ ਪਾਸ ਜਾਰੀ ਹੋਣਗੇ। 
ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਵਰਕ ਫਰੌਮ ਹੋਮ ਰਹਿਣਗੇ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। 

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News