ਜਲੰਧਰ ਟਿਫਨ ਬੰਬ ਧਮਾਕਾ : ਸੀ. ਬੀ. ਆਈ. ਵਲੋਂ ਮੁੱਖ ਦੋਸ਼ੀ ਪਲਵਿੰਦਰ ਦਾ 'ਲਾਈ ਡਿਟੈਕਟਰ ਟੈਸਟ'

Thursday, Oct 25, 2018 - 11:22 AM (IST)

ਜਲੰਧਰ ਟਿਫਨ ਬੰਬ ਧਮਾਕਾ : ਸੀ. ਬੀ. ਆਈ. ਵਲੋਂ ਮੁੱਖ ਦੋਸ਼ੀ ਪਲਵਿੰਦਰ ਦਾ 'ਲਾਈ ਡਿਟੈਕਟਰ ਟੈਸਟ'

ਜਲੰਧਰ : ਜਲੰਧਰ ਟਿਫਨ ਬੰਬ ਧਮਾਕੇ ਦੇ ਮੁੱਖ ਦੋਸ਼ੀ ਪਲਵਿੰਦਰ ਸਿੰਘ ਉਰਫ ਡਿੰਪੀ ਦਾ ਸੀ. ਬੀ. ਆਈ. ਵਲੋਂ ਸੋਮਵਾਰ ਨੂੰ 'ਲਾਈ ਡਿਟੈਕਟਰ ਟੈਸਟ' ਕੀਤਾ ਗਿਆ। ਭਾਵੇਂ ਹੀ ਸੀ. ਬੀ. ਆਈ. ਵਲੋਂ ਇਸ ਟੈਸਟ ਦੇ ਨਤੀਜੇ 'ਤੇ ਚੁੱਪੀ ਵੱਟੀ ਗਈ ਹੈ ਪਰ ਇਸ ਕੇਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪਲਵਿੰਦਰ ਸਿੰਘ ਵਲੋਂ ਕੀਤੇ ਗਏ ਅਹਿਮ ਖੁਲਾਸੇ ਮਾਤਾ ਚੰਦ ਕੌਰ ਅਤੇ ਹੋਰ ਹਾਈ ਪ੍ਰੋਫਾਈਲ ਕਤਲ ਮਾਮਲਿਆਂ 'ਚ ਸਹਾਈ ਸਿੱਧ ਹੋ ਸਕਦੇ ਹਨ।

ਦੱਸ ਦੇਈਏ ਕਿ ਜਲੰਧਰ 'ਚ ਸਾਲ 2015 'ਚ ਹੋਏ ਟਿਫਨ ਬੰਬ ਧਮਾਕੇ ਦੇ ਦੋਸ਼ੀ ਪਲਵਿੰਦਰ ਸਿੰਘ ਉਰਫ ਡਿੰਪਲ ਨੂੰ ਸੀ. ਬੀ. ਆਈ. ਨੇ ਥਾਈਲੈਂਡ ਤੋਂ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਹੈ। ਇਹ ਧਮਾਕਾ ਕਰਤਾਰਪੁਰ-ਕਿਸ਼ਨਗੜ੍ਹ ਰੋਡ 'ਤੇ ਹੋਇਆ ਸੀ। ਇਸ ਧਮਾਕੇ ਦੌਰਾਨ ਕਾਰ ਦੀ ਅਗਲੀ ਸੀਟ 'ਤੇ ਬੈਠੇ ਅਜੇ ਉਰਫ ਬਿੱਟੂ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦੋਂ ਕਿ ਜਗਮੋਹਨ ਸਿੰਘ ਜ਼ਖਮੀਂ ਹੋ ਗਿਆ ਸੀ। ਇਸ ਕੇਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਮਾਮਲੇ 'ਚ ਪਲਵਿੰਦਰ ਸਿੰਘ ਦਾ ਹੱਥ ਸੀ।


Related News