ਖਤਰਾ : ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਨੂੰ ਫਾਲੋ ਕਰ ਰਹੀ ਹੈ ਨੌਜਵਾਨ ਪੀੜ੍ਹੀ

Thursday, Jan 17, 2019 - 12:21 PM (IST)

ਖਤਰਾ : ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਨੂੰ ਫਾਲੋ ਕਰ ਰਹੀ ਹੈ ਨੌਜਵਾਨ ਪੀੜ੍ਹੀ

ਜਲੰਧਰ (ਕਮਲੇਸ਼) : ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਦੇ ਅਕਾਊਂਟ ਨੂੰ ਫਾਲੋ ਕਰ ਕੇ ਨੌਜਵਾਨ ਪੀੜ੍ਹੀ ਵੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ। ਇਸ ਦੀ ਇਕ ਉਦਾਹਰਨ ਇਹ ਹੈ ਕਿ ਆਪਣੇ ਐਂਟੀ ਗੈਂਗ ਵਲੋਂ ਮਾਰੇ ਗਏ ਗੈਂਗਸਟਰ  ਸੁੱਖਾ ਕਾਹਲਵਾਂ ਦੇ  ਕਿਸੇ ਸਾਥੀ ਵਲੋਂ ਐਡਿਟ ਕਰ ਕੇ ਬਣਾਏ ਗਏ ਗਾਣੇ, 'ਜੇ ਪੁਲਸ ਨਾ ਮਰਵਾਉਂਦੀ ਵੈਲੀ ਜੱਟ ਨੂੰ,  ਜੱਟ ਨਾ ਸੀ ਕਦੇ ਮਰਦਾ' ਨੂੰ ਯੂ-ਟਿਊਬ 'ਤੇ 3 ਮਿਲੀਅਨ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ। ਅਜਿਹੇ ਹੀ ਗਾਣੇ ਅਤੇ ਗੈਂਗਸਟਰਾਂ ਦਾ ਰੋਅਬ ਅਤੇ ਫਲੋਅ ਵੇਖ ਕੇ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਫਾਲੋ ਕਰਦੇ-ਕਰਦੇ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਪਈ ਹੈ, ਜਿੱਥੇ ਆਉਣ ਦਾ ਰਸਤਾ ਤਾਂ ਹੈ ਪਰ ਜਾਣ ਦਾ ਨਹੀਂ। 

PunjabKesari
ਸੁੱਖਾ ਕਾਹਲਵਾਂ ਤੋਂ ਇਲਾਵਾ ਕਈ ਹੋਰ ਗੈਂਗਸਟਰਾਂ ਦੇ ਵੀ ਪੇਜ ਸੋਸ਼ਲ ਮੀਡੀਆ 'ਤੇ ਚੱਲ ਰਹੇ ਹਨ। ਗੈਂਗਸਟਰਾਂ  ਦੇ ਸੋਸ਼ਲ ਮੀਡੀਆ 'ਤੇ ਪੇਜਾਂ ਨਾਲ ਨੌਜਵਾਨ ਪੀੜ੍ਹੀ 'ਤੇ ਹੋ ਰਹੇ ਅਸਰ ਨੂੰ ਕੋਈ ਸਮਝ ਨਹੀਂ ਰਿਹਾ। ਪੁਲਸ ਦਾ ਸਾਈਬਰ ਸੈੱਲ ਵੀ ਇਸ 'ਤੇ ਕੋਈ ਧਿਆਨ ਨਹੀਂ ਦੇ ਰਿਹਾ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੀ ਅਜਬ-ਗਜ਼ਬ ਨੀਤੀ ਸਾਹਮਣੇ ਆਈ ਹੈ। ਸਰਕਾਰ ਨੇ ਪੋਰਨ ਵੈੱਬਸਾਈਟਾਂ ਤਾਂ ਬੈਨ ਕਰ ਦਿੱਤੀਆਂ ਹਨ ਪਰ ਦੂਜੇ ਪਾਸੇ  ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਦੇ ਅਕਾਊਂਟ ਜੋ ਕਿ ਨੌਜਵਾਨ ਪੀੜ੍ਹੀ ਨੂੰ ਅਪਰਾਧ ਦੀ ਦੁਨੀਆ ਵਿਚ ਲੈ ਕੇ ਜਾ ਰਹੇ ਹਨ, 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਕ ਸਰਵੇ ਅਨੁਸਾਰ ਭਾਰਤ ਵਿਚ ਸੋਸ਼ਲ ਮੀਡੀਆ ਨੂੰ ਸਭ  ਤੋਂ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ। ਅਜਿਹੇ ਵਿਚ ਸਰਕਾਰ ਨੂੰ ਪੋਰਨ ਵੈੱਬਸਾਈਟ ਵਾਂਗ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਵੀ ਨਕੇਲ ਕੱਸਣੀ ਚਾਹੀਦੀ ਹੈ।
PunjabKesari
ਫੇਸਬੁੱਕ 'ਤੇ ਮਨਾਏ ਜਾਂਦੇ ਹਨ ਗੈਂਗਸਟਰਾਂ ਦੇ ਜਨਮ ਦਿਨ
ਕਈ ਗੈਂਗਸਟਰਾਂ ਦੇ ਫੇਸਬੁੱਕ ਪੇਜ 'ਤੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ ਅਤੇ ਜ਼ਿਆਦਾਤਰ ਕਾਲਜਾਂ ਵਿਚ ਪੜ੍ਹਨ ਵਾਲੇ ਨੌਜਵਾਨਾਂ  ਵਲੋਂ ਇਨ੍ਹਾਂ ਨੂੰ ਲਾਈਕ ਤੇ ਸ਼ੇਅਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗੈਂਗਸਟਰਾਂ ਦੀ ਹਥਿਆਰਾਂ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਫੋਟੋ ਨੂੰ ਵੀ ਕਾਫੀ ਲਾਈਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ 'ਚ ਵੀ ਉਨ੍ਹਾਂ ਵਾਂਗ ਹੀ ਹਥਿਆਰਾਂ ਨਾਲ ਫੋਟੋ ਪੋਸਟ ਕਰਨ ਦੀ ਹੋੜ ਲੱਗੀ ਹੋਈ ਹੈ। 

ਸਾਈਬਰ ਕ੍ਰਾਈਮ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬੰਦ ਕਰਨ ਦੀ ਹਦਾਇਤ :  ਡੀ. ਸੀ. ਪੀ. 
ਡੀ. ਸੀ. ਪੀ. ਗੁਰਮੀਤ ਸਿੰਘ (ਐਡੀਸ਼ਨਲ ਚਾਰਜ ਸਾਈਬਰ ਕ੍ਰਾਈਮ) ਦਾ ਕਹਿਣਾ ਹੈ ਕਿ ਪੁਲਸ ਪਹਿਲਾਂ ਤੋਂ ਹੀ ਫੇਸਬੁੱਕ 'ਤੇ ਚੱਲ ਰਹੇ ਗੈਂਗਸਟਰਾਂ ਦੇ ਅਕਾਊਂਟਾਂ ਨੂੰ ਬੰਦ ਕਰਨ ਲਈ ਸਾਈਬਰ ਸੈੱਲ ਨੂੰ ਨਿਰਦੇਸ਼ ਦੇ ਚੁੱਕੀ ਹੈ ਅਤੇ ਜਲਦ ਹੀ ਅਜਿਹੇ ਅਕਾਊਂਟਾਂ ਨੂੰ ਬੰਦ ਕੀਤਾ ਜਾਵੇਗਾ। 
PunjabKesari
ਇਨ੍ਹਾਂ ਗੈਂਗਸਟਰਾਂ ਦੀ ਵੀ ਹੈ ਸੋਸ਼ਲ ਮੀਡੀਆ 'ਤੇ ਫੈਨ ਫੋਲੋਵਿੰਗ
1.
ਲਾਰੈਂਸ ਬਿਸ਼ਨੋਈ (ਇਸ ਗੈਂਗਸਟਰ ਦੇ ਸੋਸ਼ਲ ਮੀਡੀਆ 'ਤੇ 170 ਅਕਾਊਂਟ ਹਨ। ਫਿਲਹਾਲ ਇਹ ਜੇਲ ਵਿਚ ਬੰਦ ਹੈ ਪਰ ਫਿਰ ਵੀ ਇਸ ਦਾ ਅਕਾਊਂਟ ਆਪ੍ਰੇਟ ਹੋ ਰਿਹਾ ਹੈ।)
2. ਵਿੱਕੀ ਗੌਂਡਰ (ਗੈਂਗਸਟਰ ਪੁਲਸ ਐਨਕਾਊਂਟਰ 'ਚ ਮਾਰਿਆ ਗਿਆ ਸੀ ਪਰ ਅਜੇ ਵੀ ਉਕਤ ਗੈਂਗਸਟਰ ਦੇ ਸੋਸ਼ਲ ਮੀਡੀਆ 'ਤੇ ਕਈ ਪੇਜ ਅਤੇ ਲੱਖਾਂ ਦੀ ਗਿਣਤੀ ਫੈਨ ਫੋਲੋਵਿੰਗ ਹੈ।) 
3. ਜੈ ਪਾਲ ਭੁੱਲਰ (ਗੈਂਗਸਟਰ ਪੁਲਸ ਦੀ ਪਕੜ ਤੋਂ ਬਾਹਰ ਹੈ। ਇਸ ਦੇ ਲਈ ਸੋਸ਼ਲ ਮੀਡੀਆ 'ਤੇ ਬਹੁਤ ਅਕਾਊਂਟ ਹਨ।)
4. ਦਿਲਪ੍ਰੀਤ ਬਾਬਾ (ਜੇਲ ਵਿਚ ਬੰਦ ਹੈ ਪਰ ਸੋਸ਼ਲ ਮੀਡੀਆ 'ਤੇ ਅਕਾਊਂਟ ਆਪ੍ਰੇਟ ਹੋ ਰਿਹਾ ਹੈ।)


author

Baljeet Kaur

Content Editor

Related News