ਐੱਲ. ਈ. ਡੀ. ਲਾਈਟਾਂ ਨਾਲ ਰੌਸ਼ਨ ਹੋਵੇਗਾ ਸ਼ਹਿਰ ਜਲੰਧਰ, ਖ਼ਰਚ ਹੋਣਗੇ ਕਰੋੜਾਂ ਰੁਪਏ
Friday, Nov 13, 2020 - 11:53 AM (IST)
ਜਲੰਧਰ (ਖੁਰਾਣਾ)— ਐੱਲ. ਈ. ਡੀ. ਲਾਈਟਾਂ ਨਾਲ ਮਹਾਨਗਰ ਜਲੰਧਰ ਰੌਸ਼ਨ ਹੋਵੇਗਾ। ਦਰਅਸਲ ਅਕਾਲੀ-ਭਾਜਪਾ ਗਠਜੋੜ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ 274 ਕਰੋੜ ਰੁਪਏ ਦੇ ਐੱਲ. ਈ. ਡੀ. ਸਟਰੀਟ ਲਾਈਟਸ ਪ੍ਰਾਜੈਕਟ ਨੂੰ ਰੱਦ ਕਰ ਕੇ ਕਾਂਗਰਸ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਤਹਿਤ 44 ਕਰੋੜ ਰੁਪਏ ਦੇ, ਜਿਸ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਦੀ ਰੂਪ-ਰੇਖਾ ਬਣਾਈ ਸੀ, ਉਸ ਤਹਿਤ ਸ਼ਹਿਰ 'ਚ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦਾ ਕੰਮ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ।
ਪ੍ਰਾਜੈਕਟ ਦਾ ਕਾਂਟਰੈਕਟ ਲੈਣ ਵਾਲੀ ਕੰਪਨੀ ਐੱਚ. ਪੀ. ਐੱਲ. ਇਲੈਕਟ੍ਰਿਕ ਐਂਡ ਪਾਵਰ ਦੇ ਅਧਿਕਾਰੀਆਂ ਨੇ ਸਮਾਰਟ ਸਿਟੀ ਅਧਿਕਾਰੀਆਂ ਅਤੇ ਹੋਰਨਾਂ ਨੂੰ ਇਸ ਪ੍ਰਾਜੈਕਟ ਦਾ ਡੈਮੋ ਦੇਣ ਲਈ ਸਥਾਨਕ ਨਕੋਦਰ ਰੋਡ 'ਤੇ ਸਥਿਤ ਵਿਰਕ ਕਾਲੋਨੀ 'ਚ ਜਿੱਥੇ 6 ਨਵੀਆਂ ਐੱਲ. ਈ. ਡੀ. ਲਾਈਟਾਂ ਲਾਈਆਂ ਹਨ, ਉਥੇ ਹੀ ਇਸ ਦਾ ਕੰਟਰੋਲ ਪੈਨਲ ਵੀ ਸਥਾਪਤ ਕੀਤਾ ਹੈ।
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ
ਜਗਾਉਣ-ਬੁਝਾਉਣ ਦੀ ਸਮੱਸਿਆ ਵੀ ਹੋਵੇਗੀ ਖ਼ਤਮ
ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਮੈਨੂਅਲੀ ਜਗਾਉਣ-ਬੁਝਾਉਣ ਦੀ ਸਮੱਸਿਆ ਖ਼ਤਮ ਹੋਵੇਗੀ ਅਤੇ ਹਨੇਰਾ ਪੈਣ 'ਤੇ ਖੁਦ ਹੀ ਸਟਰੀਟ ਲਾਈਟਾਂ ਵੈੱਬ ਕੰਟਰੋਲ ਨਾਲ ਜਗ ਜਾਇਆ ਕਰਨਗੀਆਂ ਅਤੇ ਦਿਨ ਚੜ੍ਹਦੇ ਹੀ ਬੰਦ ਵੀ ਹੋ ਜਾਇਆ ਕਰਨਗੀਆਂ। ਇਕ ਵੀ ਐੱਲ. ਈ. ਡੀ. ਲਾਈਟ ਖਰਾਬ ਹੋਣ 'ਤੇ ਇਸ ਦਾ ਮੈਸੇਜ ਕੰਪਨੀ ਅਤੇ ਸਬੰਧਤ ਅਧਿਕਾਰੀਆਂ ਨੂੰ ਜਾਵੇਗਾ, ਜਿਸ ਸਦਕਾ ਹੁਣ ਬੰਦ ਸਟਰੀਟ ਲਾਈਟਾਂ ਦੀ ਸਮੱਸਿਆ ਵੀ ਖ਼ਤਮ ਹੋ ਜਾਵੇਗੀ। ਅਗਲੇ 5 ਸਾਲ ਤੱਕ ਕੰਪਨੀ ਹੀ ਇਨ੍ਹਾਂ ਨੂੰ ਮੇਨਟੇਨ ਕਰੇਗੀ।
ਇਹ ਵੀ ਪੜ੍ਹੋ: ਦਸੂਹਾ 'ਚ ਖ਼ੌਫ਼ਨਾਕ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਕੇ ਜ਼ਮੀਨ 'ਚ ਦੱਬੀ ਲਾਸ਼
ਖਾਦੀ ਬੋਰਡ ਦੇ ਡਾਇਰੈਕਟਰ ਅਤੇ ਵਿਰਕ ਕਾਲੋਨੀ ਨਿਵਾਸੀ ਕਾਂਗਰਸੀ ਆਗੂ ਮੇਜਰ ਸਿੰਘ ਨੇ ਸਟਰੀਟ ਲਾਈਟ ਕੰਪਨੀ ਵੱਲੋਂ ਦਿੱਤੇ ਡੈਮੋ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਕਿਹਾ ਕਿ ਹੁਣ ਨਵੀਆਂ ਐੱਲ. ਈ. ਡੀ. ਲਾਈਟਾਂ ਨਾਲ ਪੂਰਾ ਸ਼ਹਿਰ ਜਗਮਗਾ ਉਠੇਗਾ। ਉਨ੍ਹਾਂ ਕੰਪਨੀ ਅਧਿਕਾਰੀਆਂ ਨਾਲ ਇਸ ਪ੍ਰਾਜੈਕਟ ਦੀ ਨਵੀਂ ਤਕਨੀਕ 'ਤੇ ਚਰਚਾ ਕੀਤੀ ਅਤੇ ਅਪੀਲ ਕੀਤੀ ਕਿ ਜਿੱਥੇ ਸਟਰੀਟ ਲਾਈਟ ਦੇ ਮਿਸਿੰਗ ਪੁਆਇੰਟ ਹਨ, ਉਥੇ ਵੀ ਐੱਲ. ਈ. ਡੀ. ਲਾਈਟਾਂ ਲਾਈਆਂ ਜਾਣ ਤਾਂ ਕਿ ਸਿਸਟਮ ਬਣਿਆ ਰਹੇ।
ਇਹ ਵੀ ਪੜ੍ਹੋ: ਕੈਪਟਨ ਦੀ ਕਾਰਗੁਜ਼ਾਰੀ 'ਤੇ ਖੁੱਲ੍ਹ ਕੇ ਬੋਲੇ ਵਿਧਾਇਕ ਪ੍ਰਗਟ ਸਿੰਘ (ਵੀਡੀਓ)
ਚਾਰਾਂ ਵਿਧਾਨ ਸਭਾ ਹਲਕਿਆਂ 'ਚ ਇਕੱਠਾ ਸ਼ੁਰੂ ਹੋਵੇਗਾ ਕੰਮ
ਸਮਾਰਟ ਸਿਟੀ ਦੇ ਸੀ. ਈ. ਓ. ਅਤੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਕੰਪਨੀ ਵੱਲੋਂ ਡੈਮੋ ਦਿੱਤਾ ਜਾ ਰਿਹਾ ਹੈ ਅਤੇ ਜਲਦ ਸਾਰੇ ਸ਼ਹਿਰ ਵਿਚ ਸਟਰੀਟ ਲਾਈਟਾਂ ਲਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ ਅਤੇ ਚਾਰਾਂ ਵਿਧਾਨ ਸਭਾ ਹਲਕਿਆਂ 'ਚ ਇਕੱਠਾ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਇਸ ਦੀ ਰਫ਼ਤਾਰ ਬਰਕਰਾਰ ਰਹੇ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ