ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ

Monday, Apr 19, 2021 - 06:46 PM (IST)

ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ

ਜਲੰਧਰ— ਬੀਤੇ ਦਿਨੀਂ ਸੰਤੋਸ਼ੀ ਨਗਰ ’ਚ ਕਾਰਬਨ ਡਾਈਆਕਸਾਈਡ ਸਿਲੰਡਰ ਦੇ ਕਾਰਨ ਹੋਏ ਧਮਾਕੇ ’ਚ 4 ਸਾਲ ਦਾ ਬੱਚਾ ਚੰਦਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਹਸਪਤਾਲ ’ਚ ਜ਼ੇਰੇ ਇਲਾਜ ਅਧੀਨ ਚੰਦਨ ਨੇ ਹਾਦਸੇ ਦੇ ਚਾਰ ਦਿਨਾਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੌੜ ਦਿੱਤਾ। ਇਸ ਧਮਾਕੇ ’ਚ ਪਰਿਵਾਰ ਦੀਆਂ ਸਾਰੀਆਂ ਹੀ ਖ਼ੁਸ਼ੀਆਂ ਉੱਜੜ ਗਈਆਂ। ਹਾਦਸੇ ’ਚ ਚੰਦਨ ਦੇ ਪਿਤਾ ਪਿੰਟੂ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ ਜਦਕਿ ਪਿੰਟੂ ਦੀ ਪਤਨੀ ਵੀ ਬੇਸੁੱਧ ਹੈ। 

ਇਹ ਵੀ ਪੜ੍ਹੋ : ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

ਲਾਸ਼ ਬਣੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਪਿਓ
ਇਥੇ ਦੱਸਣਯੋਗ ਹੈ ਕਿ ਪਿਤਾ ਪਿੰਟੂ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਅੰਤਿਮ ਸੰਸਕਾਰ ’ਚ ਸ਼ਾਮਲ ਹੋ ਸਕੇ। ਜ਼ਖ਼ਮੀ ਪਿੰਟੂ ਨੂੰ ਵ੍ਹੀਲਚੇਅਰ ’ਤੇ ਹਸਪਤਾਲ ਦੇ ਵਾਰਡ ’ਚੋਂ ਬਾਹਰ ਲਿਆਂਦਾ ਗਿਆ। ਉਸ ਨੂੰ ਕਿਹਾ ਗਿਆ ਕਿ ਤੁਹਾਨੂੰ ਤੁਹਾਡੇ ਬੱਚੇ ਨਾਲ ਮਿਲਵਾਉਣਾ ਹੈ। ਉਸ ਨੂੰ ਇਹ ਪਤਾ ਨਹੀਂ ਸੀ ਕਿ ਹਫ਼ਤਾ ਭਰ ਪਹਿਲਾ ਯੂ. ਪੀ. ਤੋਂ ਨਾਲ ਆਏ ਜਿਗਰ ਦੇ ਟੁਕੜੇ ਨੂੰ ਆਖ਼ਰੀ ਵਾਰ ਮਿਲੇਗਾ। ਇਸੇ ਦੌਰਾਨ ਵ੍ਹਾਈਟ ਕੱਪੜੇ ’ਚ ਲਿਪਟੀ ਮਾਸੂਮ  ਦੀ ਮਿ੍ਰਤਕ ਦੇਹ ਉਸ ਦੇ ਨੇੜੇ ਲਿਆਂਦੀ ਗਈ। ਫਿਰ ਵੀ ਉਸ ਨੂੰ ਯਕੀਨ ਨਹੀਂ ਸੀ ਕਿ ਉਸ ਦਾ ਇਕਲੌਤਾ ਪੁੱਤਰ ਦੁਨੀਆ ਤੋਂ ਚਲਾ ਗਿਆ ਹੈ। ਮੂੰਹ ਤੋਂ ਕੱਪੜੇ ਨੂੰ ਚੁੱਕ ਕੇ ਜਦੋਂ ਵੇਖਿਆ ਤਾਂ ਪਤਾ ਲੱਗਾ ਕਿ ਹਰ ਪਲ ਖ਼ੁਸ਼ੀਆਂ ਬਿਖੇਰਣ ਵਾਲਾ ਚਿਹਰਾ ਹੁਣ ਹਮੇਸ਼ਾ ਲਈ ਸ਼ਾਂਤ ਹੋ ਗਿਆ ਸੀ। ਧਾਹਾਂ ਮਾਰ ਰਹੇ ਪਿਓ ਨੂੰ ਵੇਖ  ਕੇ ਹਰ ਕਿਸੇ ਦੀ ਅੱਖ ਨਮ ਹੋ ਗਈ। ਪਿਤਾ ਨੂੰ ਬੱਚੇ ਨਾਲ ਮਿਲਵਾਉਣ ਤੋਂ ਬਾਅਦ ਚੰਦਨ ਦਾ ਅੰਤਿਮ ਸੰਸਕਾਰ ਬਸ਼ੀਰਪੁਰਾ ਸ਼ਮਸ਼ਾਨ ਘਾਟ ’ਚ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

PunjabKesari

ਇੰਝ ਵਾਪਰਿਆ ਸੀ ਦਰਦਨਾਕ ਹਾਦਸਾ 
ਜ਼ਿਕਰਯੋਗ ਹੈ ਕਿ ਕਾਜ਼ੀ ਮੰਡੀ ਸਥਿਤ ਸੰਤੋਸ਼ੀ ਨਗਰ ਵਿਚ ਬੁੱਧਵਾਰ ਦੀ ਦੁਪਹਿਰ ਉਸ ਸਮੇਂ ਦਹਿਸ਼ਤ ਫੈਲ ਗਈ ਸੀ ਜਦੋਂ ਇਕ ਵੈਨ ਵਿਚ ਸੋਡਾ ਬਣਾਉਣ ਵਾਲੀ ਗੈਸ ਦਾ ਸਿਲੰਡਰ ਫਟ ਗਿਆ। ਹਾਦਸੇ ਦੌਰਾਨ ਇਕ ਰਿਕਸ਼ਾ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਕੋਲ ਖੜ੍ਹਾ ਇਕ ਵਿਅਕਤੀ, ਮਹਿਲਾ ਅਤੇ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮਾਮਲੇ ਨੂੰ ਲੈ ਕੇ ਥਾਣਾ ਰਾਮਾ ਮੰਡੀ ਦੀ ਪੁਲਸ ਜਾਂਚ ਕਰ ਰਹੀ ਹੈ।

ਅੱਖੀਂ ਵੇਖਣ ਵਾਲਿਆਂ ਮੁਤਾਬਕ ਦੁਪਹਿਰ ਦੇ ਸਮੇਂ ਇਕ ਰਿਕਸ਼ਾ ਵਾਲਾ ਸੰਤੋਸ਼ੀ ਨਗਰ ਵਿਚ ਇਕ ਵਿਅਕਤੀ ਦੇ ਘਰ ਸੋਡਾ ਬਣਾਉਣ ਲਈ ਇਸਤੇਮਾਲ ਹੋਣ ਵਾਲਾ ਗੈਸ ਸਿਲੰਡਰ ਦੇਣ ਆਇਆ ਸੀ ਅਤੇ ਸਿਲੰਡਰ ਨੂੰ ਵੈਨ ਵਿਚ ਫਿੱਟ ਕਰਦੇ ਸਮੇਂ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਰਿਕਸ਼ੇ ਵਾਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਥੇ ਹੀ ਜਿਸ ਘਰ ਵਿਚ ਉਹ ਆਇਆ ਸੀ, ਉਸ ਘਰ ਦੇ ਪਤੀ-ਪਤਨੀ ਸਮੇਤ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਆਟੋ ਦੀ ਮਦਦ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬੱਚੇ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮੋਹਨ ਠਾਕੁਰ ਵਜੋਂ ਹੋਈ ਸੀ। 

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

PunjabKesari

ਜ਼ਖ਼ਮੀ ਪਿੰਟੂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਸੀ ਉਸ ਦਾ ਭਰਾ ਮਾਰੂਤੀ ਵੈਨ ਵਿਚ ਜੂਸ ਅਤੇ ਸੋਡਾ ਵੇਚਦਾ ਹੈ। ਉਸ ਨੇ ਸੋਡਾ ਬਣਾਉਣ ਵਿਚ ਇਸਤੇਮਾਲ ਹੋਣ ਵਾਲਾ ਸਿਲੰਡਰ ਮੰਗਵਾਇਆ ਸੀ,ਜਿਸ ਨੂੰ ਮੋਹਨ ਠਾਕੁਰ ਰਿਕਸ਼ੇ ਵਾਲਾ ਲੈ ਕੇ ਆਇਆ ਸੀ। ਉਸ ਨੇ ਦੱਸਿਆ ਕਿ ਮਾਰੂਤੀ ਵੈਨ ਵਿਚ ਫਿੱਟ ਕਰਦੇ ਸਮੇਂ ਸਿਲੰਡਰ ਫਟ ਗਿਆ, ਜਿਸ ਵਿਚ ਮੋਹਨ ਠਾਕੁਰ ਦੀ ਮੌਤ ਹੋ ਗਈ। ਇਸ ਮੌਕੇ ’ਤੇ ਮੌਜੂਦ ਇਲਾਕਾ ਨਿਵਾਸੀਆਂ ਨੇ ਪੁਲਸ ਦੇ ਸਾਹਮਣੇ ਦੋਸ਼ ਲਾਇਆ ਕਿ ਹਾਦਸਾ ਹੋਣ ਦੇ ਇਕ ਘੰਟੇ ਤੱਕ ਐਂਬੂਲੈਂਸ ਨਹੀਂ ਆਈ, ਜਿਸ ਕਾਰਨ ਆਖਿਰ ਵਿਚ ਜ਼ਖ਼ਮੀਆਂ ਨੂੰ ਆਟੋ ਵਿਚ ਲਿਜਾਣਾ ਪਿਆ। ਐੱਸ. ਐੱਚ. ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਪੀੜਤ ਹਸਪਤਾਲ ਵਿਚ ਇਲਾਜ ਅਧੀਨ ਹਨ। ਉਨ੍ਹਾਂ ਦੇ ਹੋਸ਼ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਕਲਮਬੱਧ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਹਿਲਾਂ ਕੁੜੀ ਨੂੰ ਪ੍ਰੇਮ ਜਾਲ 'ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ 'ਚ ਲਿਜਾ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

PunjabKesari

ਪ੍ਰਸ਼ਾਸਨ ਦੀ ਲਾਪਰਵਾਹੀ, ਵੈਨ ਵਿਚ ਕਿਸ ਤਰ੍ਹਾਂ ਪਏ ਸਨ ਇੰਨੇ ਸਿਲੰਡਰ
ਦੂਜੇ ਪਾਸੇ ਅੱਖੀਂ ਦੇਖਣ ਵਾਲਿਆਂ ਨੇ ਪ੍ਰਸ਼ਾਸਨ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਸ ਵੈਨ ਵਿਚ ਸਿਲੰਡਰ ਫਿੱਟ ਕਰਦੇ ਸਮੇਂ ਹਾਦਸਾ ਹੋਇਆ, ਉਸ ਵਿਚ ਪਹਿਲਾਂ ਹੀ ਕਾਫ਼ੀ ਸਿਲੰਡਰ ਫਿੱਟ ਕੀਤੇ ਹੋਏ ਸਨ। ਲੋਕਾਂ ਨੇ ਪੁਲਸ ਨੂੰ ਸਵਾਲ ਕੀਤਾ ਕਿ ਇੰਨੇ ਜ਼ਿਆਦਾ ਸਿਲੰਡਰ ਇਕ ਵੈਨ ਵਿਚ ਕਿਉਂ ਰੱਖੇ ਸਨ। ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਨਹੀਂ ਜਾਂ ਪ੍ਰਸ਼ਾਸਨ ਹਾਦਸਾ ਹੋਣ ਤੋਂ ਬਾਅਦ ਹੀ ਇਸ ’ਤੇ ਪਾਬੰਦੀ ਲਗਾਏਗਾ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

ਇਹ ਵੀ ਪੜ੍ਹੋ :  ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ


author

shivani attri

Content Editor

Related News