ਅਹਿਮ ਖ਼ਬਰ: ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ
Sunday, May 21, 2023 - 11:24 AM (IST)
ਜਲੰਧਰ (ਪੁਨੀਤ)–ਸਰਕਲ ਦੇ ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਫੀਡਰਾਂ ਤੋਂ ਚੱਲਦੇ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ 21 ਮਈ ਨੂੰ ਵੱਖ-ਵੱਖ ਸਮੇਂ ਬੰਦ ਰਹੇਗੀ। 132 ਕੇ. ਵੀ. ਫੋਕਲ ਪੁਆਇੰਟ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਰਾਜਾ ਗਾਰਡਨ, ਬਾਬਾ ਵਿਸ਼ਵਕਰਮਾ, ਸਨਫਲੈਗ, ਵਾਟਰ ਸਪਲਾਈ, ਨਿਊ ਲਕਸ਼ਮੀ ਅਤੇ ਬੱਲਾਂ ਫੀਡਰਾਂ ਤੋਂ ਚੱਲਦੇ ਇਲਾਕੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਸਬ-ਸਟੇਸ਼ਨ ਦੇ 11 ਕੇ. ਵੀ. ਸ਼ੰਕਰ, ਬਾਬਾ ਮੰਦਿਰ, ਸਤਯਮ ਅਤੇ ਡਰੇਨ ਫੀਡਰਾਂ ਦੇ ਇਲਾਕੇ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ।
ਇਸੇ ਸਬ-ਸਟੇਸ਼ਨ ਦੇ 11 ਕੇ. ਵੀ. ਵਿਵੇਕਾਨੰਦ, ਰਾਮ ਵਿਹਾਰ, ਟਾਵਰ ਬੁਲੰਦਪੁਰ ਰੋਡ, ਗੁਰੂ ਨਾਨਕ, ਨਿਊਕੋਨ ਫੀਡਰ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਨਾਲ ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਇੰਡਸਟਰੀ, ਰਾਜਾ ਗਾਰਡਨ, ਗਦਾਈਪੁਰ ਰੋਡ, ਰਾਮ ਵਿਹਾਰ ਬੱਲਾਂ, ਰਾਏਪੁਰ-ਰਸੂਲਪੁਰ, ਬੁਲੰਦਪੁਰ, ਰੰਧਾਵਾ-ਮਸੰਦਾਂ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ। 66 ਕੇ. ਵੀ. ਟਾਂਡਾ ਰੋਡ ਤੋਂ ਚੱਲਦੇ 11 ਕੇ. ਵੀ. ਕਾਲੀ ਮਾਤਾ ਮੰਦਿਰ, ਸਰੂਪ ਨਗਰ ਅਤੇ ਗਊਸ਼ਾਲਾ ਫੀਡਰਾਂ ਤੋਂ ਚੱਲਦੇ ਇਲਾਕੇ ਕਾਲੀ ਮਾਤਾ ਰੋਡ, ਇੰਡਸਟਰੀਅਲ ਏਰੀਆ, ਹਰਗੋਬਿੰਦ ਨਗਰ, ਪਠਾਨਕੋਟ ਰੋਡ, ਸਰੂਪ ਨਗਰ,ਗਊਸ਼ਾਲਾ ਰੋਡ ਅਤੇ ਆਲੇ-ਦੁਆਲੇ ਦੇ ਇਲਾਕੇ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ: ASI ਦੀ ਪਤਨੀ ਦੇ ਕਤਲ ਦੇ ਮਾਮਲੇ ਨੇ ਲਿਆ ਨਵਾਂ ਮੋੜ, ਪੁਲਸ ਨੂੰ ਮਿਲੀ ਜਵਾਈ ਦੀ ਲਾਸ਼
ਇਸੇ ਕ੍ਰਮ ਵਿਚ 66 ਕੇ. ਵੀ. ਲੈਦਰ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਡਰਾਈ ਲੈਦਰ, ਸੰਤ ਰਬੜ ਫੀਡਰ ਤੋਂ ਚੱਲਦੇ ਇਲਾਕੇ ਲੈਦਰ ਕੰਪਲੈਕਸ, ਬਸਤੀ ਪੀਰਦਾਦ, ਅਨੂਪ ਨਗਰ, ਸੰਗਲ ਸੋਹਲ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ 11 ਕੇ. ਵੀ. ਬਸਤੀ ਬਾਵਾ ਖੇਲ ਫੀਡਰ ਤੋਂ ਚੱਲਦੇ ਪਿੰਕ ਸਿਟੀ, ਰਾਜ ਨਗਰ, ਕਬੀਰ ਵਿਹਾਰ, ਰਾਜਾ ਗਾਰਡਨ, ਕਟਹਿਰਾ ਮੁਹੱਲਾ ਅਤੇ ਆਲੇ-ਦੁਆਲੇ ਦੇ ਇਲਾਕੇ ਦੁਪਹਿਰ 2 ਵਜੇ ਤੱਕ ਬੰਦ ਰੱਖੇ ਜਾਣਗੇ। 11 ਕੇ. ਵੀ. ਜਲੰਧਰ ਕੁੰਜ ਅਤੇ ਨੀਲਕਮਲ ਫੀਡਰ ਤੋਂ ਚੱਲਦੇ ਇਲਾਕੇ ਗਰੀਨ ਫੀਲਡ, ਜਲੰਧਰ ਕੁੰਜ ਅਤੇ ਜਲੰਧਰ ਵਿਹਾਰ ਇਲਾਕਿਆਂ ਦੀ ਸਪਲਾਈ ਸਵੇਰੇ 10 ਵਜੇ ਤੱਕ ਬੰਦ ਰਹੇਗੀ। 66 ਕੇ. ਵੀ. ਟੀ. ਵੀ. ਤੋਂ ਚੱਲਦੇ ਬਸਤੀ ਨੌ ਫੀਡਰ ਦੇ ਇਲਾਕੇ ਅਵਤਾਰ ਨਗਰ, ਦਿਆਲ ਨਗਰ, ਨਿਜਾਤਮ ਨਗਰ, ਗਣੇਸ਼ ਨਗਰ, ਬਸਤੀ ਨੌ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ - ਕਿਤੇ ‘ਆਇਆ ਰਾਮ ਗਿਆ ਰਾਮ’ ਦੇ ਚੱਕਰ ’ਚ ਡੁੱਬ ਨਾ ਜਾਵੇ ਭਾਜਪਾ ਦਾ ਬੇੜਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani