ਜਲੰਧਰ ਦੇ ਰਾਮਾ ਮੰਡੀ ਚੌਕ ''ਚ ਹੰਗਾਮਾ, ਮਹਿਲਾ ਚੋਰ ਗਿਰੋਹ ਦਾ ਚੜ੍ਹਿਆ ਕੁਟਾਪਾ (ਤਸਵੀਰਾਂ)

Saturday, Sep 21, 2019 - 07:07 PM (IST)

ਜਲੰਧਰ ਦੇ ਰਾਮਾ ਮੰਡੀ ਚੌਕ ''ਚ ਹੰਗਾਮਾ, ਮਹਿਲਾ ਚੋਰ ਗਿਰੋਹ ਦਾ ਚੜ੍ਹਿਆ ਕੁਟਾਪਾ (ਤਸਵੀਰਾਂ)

ਜਲੰਧਰ (ਸੋਨੂੰ)— ਜਲੰਧਰ ਦੇ ਰਾਮਾ ਮੰਡੀ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਹਿਲਾ ਚੋਰ ਗਿਰੋਹ ਨੇ ਬੱਸ 'ਚ ਬੈਠੇ ਇਕ ਬਜ਼ੁਰਗ ਦੀ ਜੇਬ 'ਚੋਂ ਪੈਸੇ ਕੱਢ ਲਏ। ਬੱਸ 'ਚ ਬੈਠੇ ਮੁਸਾਫਿਰਾਂ ਨਾਲ ਚੋਰੀ ਕਰਨ 'ਚ ਕਈ ਵਾਰ ਇਹ ਗਿਰੋਹ ਸਫਲ ਹੋ ਚੁੱਕਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ 'ਚ ਬੈਠੇ ਇਕ ਬਜ਼ੁਰਗ ਤੋਂ 4 ਮਹਿਲਾਵਾਂ ਨੇ ਰੁਪਏ ਲੁੱਟ ਲਏ ਸਨ। ਪੀੜਤ ਬਜ਼ੁਰਗ ਦੀ ਪਛਾਣ ਅਮਰਜੀਤ ਸਿੰਘ ਵਾਸੀ ਡੱਲਾ ਸਾਹਿਬ ਦੇ ਰੂਪ 'ਚ ਹੋਈ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ 60 ਸਾਲਾ ਬਜ਼ੁਰਗ ਗੁਰਦੁਆਰੇ 'ਚ ਸੇਵਾਦਾਰ ਹੈ। ਉਸ ਦੀ ਉਮਰ ਕਰੀਬ 60 ਸਾਲ ਦੇ ਕਰੀਬ ਹੈ। ਭੋਗਪੁਰ ਤੋਂ ਜਲੰਧਰ ਬੱਸ ਸਟੈਂਡ ਆਉਂਦੇ ਸਮੇਂ ਪੀ. ਏ. ਪੀ. ਚੌਕ 'ਚ 4 ਔਰਤਾਂ ਦੇ ਗਿਰੋਹ ਨੇ ਬਜ਼ੁਰਗ ਦੀ ਜੇਬ 'ਚੋਂ 10-10 ਰੁਪਏ ਦੇ 100 ਨੋਟ ਕੁੱਲ ਹਜ਼ਾਰ ਰੁਪਏ ਕੱਢ ਲਏ ਅਤੇ ਔਰਤਾਂ ਪੀ. ਏ. ਪੀ. ਤੋਂ ਹੇਠਾਂ ਉਤਰ ਗਈਆਂ ਸਨ। ਬਜ਼ੁਰਗ ਨੇ ਬੱਸ ਕੰਡਕਟਰ ਨੂੰ ਇਸ ਬਾਰੇ ਦੱਸਿਆ ਤਾਂ ਕੰਡਕਟਰ ਅਤੇ ਬਜ਼ੁਰਗ ਨੇ ਔਰਤਾਂ ਨੂੰ ਰਾਮਾਮੰਡੀ ਚੌਕ 'ਤੇ ਦਬੋਚ ਲਿਆ।

PunjabKesari

ਇਸ ਦੌਰਾਨ ਮਹਿਲਾ ਚੋਰ ਗਿਰੋਹ ਦਾ ਲੋਕਾਂ ਵੱਲੋਂ ਜੰਮ ਕੇ ਕੁਟਾਪਾ ਚਾੜ੍ਹਿਆ ਗਿਆ ਅਤੇ ਸਾਰੇ ਰੁਪਏ ਬਰਾਮਦ ਕੀਤੇ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਉਕਤ ਸਥਾਨ ਦਾ ਜਾਇਜ਼ਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਸਾਂ 'ਚ ਇਸੇ ਥਾਂ ਦੇ ਨੇੜੇ ਕਈ ਲੋਕ ਚੋਰੀ ਦਾ ਸ਼ਿਕਾਰ ਹੁੰਦੇ ਰਹੇ ਹਨ।


author

shivani attri

Content Editor

Related News