ਤਿਰੰਗੇ ਦੇ ਰੰਗਾਂ ਦੀਆਂ ਲਾਈਟਾਂ ਨਾਲ ਸਜਾਇਆ ਜਲੰਧਰ ਰੇਲਵੇ ਸਟੇਸ਼ਨ ਦਾ ਐਂਟਰੀ ਗੇਟ

Friday, Aug 14, 2020 - 05:22 PM (IST)

ਤਿਰੰਗੇ ਦੇ ਰੰਗਾਂ ਦੀਆਂ ਲਾਈਟਾਂ ਨਾਲ ਸਜਾਇਆ ਜਲੰਧਰ ਰੇਲਵੇ ਸਟੇਸ਼ਨ ਦਾ ਐਂਟਰੀ ਗੇਟ

ਜਲੰਧਰ (ਗੁਲਸ਼ਨ)— ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਸਿਟੀ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ਨੂੰ ਤਿਰੰਗੇ ਦੇ ਰੰਗਾਂ ਦੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ, ਜੋ ਵੇਖਣ 'ਚ ਕਾਫ਼ੀ ਆਕਰਸ਼ਕ ਲੱਗ ਰਿਹਾ ਹੈ। ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗਾਏ ਸਟੇਸ਼ਨ ਦੇ ਰਾਤ ਦਾ ਦ੍ਰਿਸ਼ ਕਾਫੀ ਮਨਮੋਹਕ ਲੱਗ ਰਿਹਾ ਹੈ। ਸਟੇਸ਼ਨ ਕੋਲੋਂ ਲੰਘਣ ਵਾਲੇ ਲੋਕ ਇਸ ਦ੍ਰਿਸ਼ ਨੂੰ ਆਪਣੇ ਮੋਬਾਇਲ ਫੋਨ 'ਚ ਕੈਦ ਕਰ ਰਹੇ ਹਨ। ਵਰਣਨਯੋਗ ਹੈ ਕਿ ਫਿਰੋਜ਼ਪੁਰ ਰੇਲ ਮੰਡਲ ਦੇ ਇਲੈਕਟ੍ਰੀਕਲ ਵਿਭਾਗ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਮੰਡਲ ਦੇ ਕਈ ਵੱਡੇ ਰੇਲਵੇ ਸਟੇਸ਼ਨਾਂ ਜੰਮੂ-ਤਵੀ, ਜਲੰਧਰ ਸਿਟੀ, ਜਲੰਧਰ ਕੈਂਟ, ਲੁਧਿਆਣਾ, ਅੰਮ੍ਰਿਤਸਰ ਅਤੇ ਪਠਾਨਕੋਟ ਰੇਲਵੇ ਸਟੇਸ਼ਨਾਂ ਦੇ ਐਂਟਰੀ ਗੇਟ ਨੂੰ ਇਸੇ ਤਰ੍ਹਾਂ ਸਜਾਇਆ ਗਿਆ ਹੈ।


author

shivani attri

Content Editor

Related News