ਜਲੰਧਰ ਦੇ ਥਾਣਾ ਕੈਂਟ 'ਚ ਤਾਇਨਾਤ ਜੀ. ਆਰ. ਪੀ. ਪੁਲਸ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ

Friday, Dec 17, 2021 - 02:44 PM (IST)

ਜਲੰਧਰ ਦੇ ਥਾਣਾ ਕੈਂਟ 'ਚ ਤਾਇਨਾਤ ਜੀ. ਆਰ. ਪੀ. ਪੁਲਸ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ

ਜਲੰਧਰ (ਸੋਨੂੰ)- ਇਥੋਂ ਦੇ ਥਾਣਾ ਕੈਂਟ ਜੀ. ਆਰ. ਪੀ. ਵਿਚ ਤਾਇਨਾਤ ਪੁਲਸ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਮ੍ਰਿਤ ਪੁਲਸ ਮੁਲਾਜ਼ਮ ਦੀ ਪਛਾਣ ਸਤਨਾਮ ਸਿੰਘ ਵਜੋ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਜੀ. ਆਰ. ਪੀ. ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਉਨ੍ਹਾਂ ਦੇ ਪੁਲਸ ਕਰਮਚਾਰੀ, ਜਿਸ ਦਾ ਨਾਮ ਸਤਨਾਮ ਸਿੰਘ ਹੈ, ਉਸ ਨੂੰ ਹਾਰਟ ਦੀ ਬੀਮਾਰੀ ਸੀ ਅਤੇ ਅੱਜ ਡਿਊਟੀ ਦੌਰਾਨ ਉਸ ਨੂੰ ਹਾਰਟ ਅਟੈਕ ਆ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਦਿਲ ਦਾ ਦੌਰਾ ਪੈਣ ਉਪਰੰਤ ਉਸ ਨੂੰ ਮੌਕੇ ਉਤੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਜੋ ਇਸ ਵਿਚ ਕਾਨੂੰਨੀ ਕਾਰਵਾਈ ਹੈ, ਉਹ ਬਣਦੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ 'ਚੋਂ ਅਗਵਾ ਹੋਇਆ 9 ਸਾਲਾ ਬੱਚਾ ਬਰਾਮਦ, ਲੀਕ ਹੋਈ ਆਡੀਓ ਨੇ ਖੋਲ੍ਹੇ ਕਈ ਰਾਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News