DGP ਨੇ ਪੁਲਸ ਕਮਿਸ਼ਨਰ ਅਤੇ SSP ਦਿਹਾਤੀ ਦੀ ਪਿੱਠ ਥਾਪੜੀ, ਪੁਲਸ ਮੁਲਾਜ਼ਮਾਂ ਦਾ ਵਧਾਇਆ ਹੌਸਲਾ
Wednesday, Dec 18, 2024 - 05:49 AM (IST)
ਜਲੰਧਰ (ਧਵਨ, ਸੁਧੀਰ)- ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਜਲੰਧਰ ਦੌਰੇ ਦੌਰਾਨ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐੱਸ.ਐੱਸ.ਪੀ. ਦਿਹਾਤੀ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਧੀਆ ਪੁਲਸਿੰਗ ਦੇਣ ਲਈ ਉਨ੍ਹਾਂ ਦੀ ਪਿੱਠ ਥਾਪੜੀ।
ਡੀ.ਜੀ.ਪੀ. ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜਲੰਧਰ ਵਿਚ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਮੁਲਾਜ਼ਮਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਡੀ.ਜੀ.ਪੀ. ਨੇ ਕਿਹਾ ਕਿ ਹੇਠਲੇ ਪੱਧਰ ’ਤੇ ਪੁਲਸ ਮੁਲਾਜ਼ਮਾਂ ਦਾ ਹੌਸਲਾ ਵਧਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸਲ ਵਿਚ ਜੁਰਮਾਂ ਨਾਲ ਨਜਿੱਠਣ ਲਈ ਪੁਲਸ ਮੁਲਾਜ਼ਮ ਹੀ ਸਿੱਧੇ ਤੌਰ ’ਤੇ ਕੰਮ ਕਰਦੇ ਹਨ।
ਡੀ.ਜੀ.ਪੀ. ਨੇ ਮੁਲਾਜ਼ਮਾਂ ਨੂੰ ਕਿਹਾ ਕਿ ਪੰਜਾਬ ਪੁਲਸ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਦੇ ਸਾਰੇ ਮਸਲਿਆਂ ਦਾ ਹੱਲ ਕਰਨ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੇਂ-ਸਮੇਂ ’ਤੇ ਪੁਲਸ ਮੁਲਾਜ਼ਮਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਮੋਟੀਵੇਟ ਕਰਿਆ ਕਰਨ।
ਇਹ ਵੀ ਪੜ੍ਹੋ- ਲਾਈਟ ਜਾਣ ਮਗਰੋਂ ਚਲਾਇਆ ਜਨਰੇਟਰ, ਗੈਸ ਚੜ੍ਹਨ ਕਾਰਨ 5 ਸਾਲਾ ਬੱਚੀ ਦੇ ਪਿਤਾ ਸਣੇ ਹੋਈ ਸੀ 12 ਦੀ ਮੌਤ
ਗੌਰਵ ਯਾਦਵ ਨੇ ਐੱਸ.ਐੱਚ.ਓਜ਼ ਅਤੇ ਹੋਰ ਹੇਠਲੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਜ ਵਿਚ ਸੰਗਠਿਤ ਜੁਰਮਾਂ ਅਤੇ ਛੋਟੇ-ਮੋਟੇ ਜੁਰਮਾਂ ਨਾਲ ਨਜਿੱਠਣ ਵੱਲ ਆਪਣਾ ਧਿਆਨ ਕੇਂਦ੍ਰਿਤ ਕਰਨ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਜਿਥੇ ਇਕ ਪਾਸੇ ਵਧੀਆ ਨਾਗਰਿਕ ਸੇਵਾਵਾਂ ਦੇਣੀਆਂ ਹਨ, ਉਥੇ ਹੀ ਉਨ੍ਹਾਂ ਸਮਾਜ ਦਾ ਭਰੋਸਾ ਜਿੱਤਣ ਲਈ ਜੁਰਮਾਂ ਦੀ ਨਕੇਲ ਵੀ ਕੱਸਣੀ ਹੈ।
ਡੀ.ਜੀ.ਪੀ. ਨੇ ਜਲੰਧਰ ਵਿਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਮੁਜਰਿਮਾਂ ਦੀ ਨਕੇਲ ਕੱਸਣ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨਸ਼ਾ ਸਮੱਗਲਰਾਂ ਦਾ ਵੀ ਸ਼ਿਕੰਜਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਜਲੰਧਰ ਵਿਚ ਪੁਲਸ ਨੇ ਜਿਥੇ ਇਕ ਪਾਸੇ ਗੈਂਗਸਟਰਾਂ ਦਾ ਸ਼ਿਕੰਜਾ ਕੱਸਿਆ ਅਤੇ ਦੂਜੇ ਪਾਸੇ ਦਿਹਾਤੀ ਇਲਾਕੇ ਵਿਚ ਐੱਸ.ਐੱਸ.ਪੀ. ਖੱਖ ਨੇ ਨਸ਼ਾ ਸਪਲਾਈ ਦੀ ਕਮਰ ਵੀ ਤੋੜੀ ਹੈ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e