ਜਲੰਧਰ: ਪੁਲਸ ਨੇ ਸੁਲਝਾਈ ਤਰਸੇਮ ਲਾਲ ਦੇ ਕਤਲ ਕੇਸ ਦੀ ਗੁੱਥੀ, ਦੋਸ਼ੀ ਗ੍ਰਿਫਤਾਰ

Wednesday, Aug 21, 2019 - 03:23 PM (IST)

ਜਲੰਧਰ: ਪੁਲਸ ਨੇ ਸੁਲਝਾਈ ਤਰਸੇਮ ਲਾਲ ਦੇ ਕਤਲ ਕੇਸ ਦੀ ਗੁੱਥੀ, ਦੋਸ਼ੀ ਗ੍ਰਿਫਤਾਰ

ਜਲੰਧਰ (ਮਹੇਸ਼)— ਬੀਤੇ ਦਿਨ ਆਰਮੀ ਏਰੀਆ ਜਲੰਧਰ ਕੈਂਟ 'ਚ ਲੋਕਾਂ ਨੂੰ ਵਿਆਜ 'ਤੇ ਪੈਸੇ ਦੇਣ ਵਾਲੇ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਰਿਟਾਇਡ ਅਧਿਆਪਕ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪੁਲਸ ਨੇ ਕਾਤਲ ਸੰਨੀ ਕੁਮਾਰ ਮੁਹੱਲਾ ਨੰ 4 ਜਲੰਧਰ ਕੈਂਟ ਨੂੰ ਫੜ੍ਹ ਲਿਆ ਹੈ। ਸੰਨੀ ਨੇ ਕਰੀਬ 3 ਲੱਖ ਰੁਪਏ ਤਰਸੇਮ ਲਾਲ ਅਗਰਵਾਲ ਤੋਂ ਵਿਆਜ ਲਏ ਹੋਏ ਸਨ, ਜਿਹੜੇ ਕਿ ਸੰਨੀ ਨੇ ਤਰਸੇਮ ਲਾਲ ਅਗਰਵਾਲ ਨੂੰ ਵਾਪਸ ਨਹੀਂ ਕੀਤੇ ਸਨ। ਇਸ ਯੋਜਨਾ ਦੇ ਤਹਿਤ ਸੰਨੀ ਤਰਸੇਮ ਲਾਲ ਅਗਰਵਾਲ ਨੂੰ ਕਿਧਰੇ ਘੁੰਮਣ ਦੇ ਬਹਾਨੇ ਲੈ ਕੇ ਜਾ ਰਿਹਾ ਸੀ ਤੇ ਉਸ ਨੇ ਮਿਲਟਰੀ ਹਸਪਤਾਲ ਦੇ ਪਿਛਲੇ ਪਾਸੇ ਸੂਫੀ ਪਿੰਡ ਨੂੰ ਜਾਂਦੇ ਕੱਚੇ ਰਸਤੇ 'ਤੇ ਇਕ ਤੇਜ਼ਧਾਰ ਚਾਕੂ ਨਾਲ ਤਰਸੇਮ ਲਾਲ 'ਤੇ ਕਈ ਵਾਰ ਕੀਤੇ ਅਤੇ ਮੌਕੇ 'ਤੇ ਫਰਾਰ ਹੋ ਗਿਆ। ਤਰਸੇਮ ਲਾਲ ਅਗਰਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪੁਲਸ ਨੇ 302 ਦਾ ਕੇਸ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਅਤੇ ਅੱਜ ਸਵੇਰੇ ਦੋਸ਼ੀ ਸੰਨੀ ਨੂੰ ਕਾਬੂ ਕਰ ਲਿਆ ਗਿਆ ਹੈ। 


author

Shyna

Content Editor

Related News