ਜਲੰਧਰ ਨਗਮ ਨਿਗਮ ਚੋਣਾਂ ਦਾ ਨਤੀਜਾ, ਆਮ ਆਦਮੀ ਪਾਰਟੀ ਨੇ ਬਣਾਈ ਲੀਡ
Saturday, Dec 21, 2024 - 06:31 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਲਈ ਵੋਟਿੰਗ ਦਾ ਕੰਮ ਹੁਣ ਮੁਕੰਮਲ ਹੋ ਚੁੱਕਾ ਹੈ ਅਤੇ 85 ਵਾਰਡਾਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਜਲੰਧਰ ਨਗਰ ਨਿਗਮ ਦੇ ਨਤੀਜਿਆਂ ਵਿਚ 85 ਵਾਰਡਾਂ ਵਿਚੋਂ 53 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। ਹੁਣ ਤੱਕ ਦੇ ਐਲਾਨੇ ਗਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ ਲਗਾਤਾਰ ਲੀਡ ਬਣਾਈ ਹੋਈ ਹੈ। ਆਮ ਆਦਮੀ ਪਾਰਟੀ ਨੇ 28 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਹੈ, ਉਥੇ ਹੀ ਕਾਂਗਰਸ ਦੇ ਖਾਤੇ ਵਿਚ 12 ਵਾਰਡ ਆਏ ਹਨ। ਭਾਜਪਾ ਨੇ 13 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਹੈ ਅਤੇ ਆਜ਼ਾਦ ਉਮੀਦਵਾਰ ਅਜੇ ਤੱਕ ਕੋਈ ਖਾਤਾ ਨਹੀਂ ਖੁੱਲ੍ਹਿਆ ਹੈ। ਵੋਟਾਂ ਦੌਰਾਨ 7,29, 658 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੁਣ ਸਾਹਮਣੇ ਆਉਣ ਲੱਗਾ ਹੈ।
ਜਲੰਧਰ ਨਗਰ ਨਿਗਮ ਚੋਣਾਂ ਦੇ ਹੁਣ ਤੱਕ ਦੇ ਨਤੀਜੇ
'ਆਪ' ਨੇ ਜਿੱਤੇ 28 ਵਾਰਡ
ਕਾਂਗਰਸ-12
ਭਾਜਪਾ-13
ਆਜ਼ਾਦ-0
ਜਲੰਧਰ ਨਗਰ ਨਿਗਮ ਚੋਣਾਂ ਦੇ ਨਤੀਜੇ
ਵਾਰਡ ਨੰਬਰ-4 'ਚ 'ਆਪ' ਉਮੀਦਵਾਰ ਜਗੀਰ ਸਿੰਘ ਜਿੱਤੇ
ਵਾਰਡ ਨੰਬਰ-12 'ਚ ਭਾਜਪਾ ਦੇ ਸ਼ਿਵਮ ਸ਼ਰਮਾ ਜਿੱਤੇ
ਵਾਰਡ ਨੰਬਰ-80 'ਚ 'ਆਪ' ਅਸ਼ਵਨੀ ਕੁਮਾਰ ਅਗਰਵਾਲ ਜਿੱਤੇ
ਵਾਰਡ ਨੰਬਰ-68 'ਚ ' 'ਆਪ' ਦੇ ਅਵਿਨਾਸ਼ ਮਾਨਕ ਜਿੱਤੇ
ਵਾਰਡ ਨੰਬਰ-24 'ਚ 'ਆਪ' ਦੇ ਅਮਿਤ ਢੱਲ ਜਿੱਤੇ
ਵਾਰਡ ਨੰਬਰ-78 'ਚ ਆਪ ਦੇ ਦੀਪਕ ਸ਼ਰਧਾ ਜਿੱਤੇ
ਵਾਰਡ ਨੰਬਰ-71 'ਚ ਕਾਂਗਰਸ ਦੇ ਰਜਨੀ ਬੇਰੀ ਜਿੱਤੇ
ਵਾਰਡ ਨੰਬਰ-14 'ਚ 'ਆਪ' ਦੇ ਮੋਂਟੂ ਸਬਰਵਾਲ ਜਿੱਤੇ
ਵਾਰਡ ਨੰਬਰ-6 'ਚ ਭਾਜਪਾ ਦੇ ਰਾਜੀਵ ਢੀਂਗਰਾ ਜਿੱਤੇ
ਵਾਰਡ ਨੰਬਰ-50 'ਚ ਭਾਜਪਾ ਦੀ ਜਿੱਤ
ਵਾਰਡ ਨੰਬਰ-53 'ਚ ਭਾਜਪਾ ਦੀ ਜਿੱਤ
ਵਾਰਡ ਨੰਬਰ-55 'ਚ ਭਾਜਪਾ ਦੀ ਜਿੱਤ
ਵਾਰਡ ਨੰਬਰ-57 'ਚ 'ਆਪ' ਉਮੀਦਵਾਰ ਕਵਿਤਾ ਸੇਠ ਜਿੱਤੇ
ਵਾਰਡ ਨੰਬਰ-58 'ਚ 'ਆਪ' ਉਮੀਦਵਾਰ ਡਾ. ਮਨੀਸ਼ ਜਿੱਤੇ
ਵਾਰਡ ਨੰਬਰ-68 'ਚ 'ਆਪ' ਦੇ ਉਮੀਦਵਾਰ ਜਿੱਤੇ
ਵਾਰਡ ਨੰਬਰ-48 'ਚ ਲਾਡਾ ਜਿੱਤੇ
ਵਾਰਡ ਨੰਬਰ-70 'ਚ 'ਆਪ' ਦੇ ਜਤਿਨ ਗੁਲਾਟੀ ਜਿੱਤੇ
ਵਾਰਡ ਨੰਬਰ-27 ਤੋਂ ਕਾਂਗਰਸ ਜਿੱਤੀ
ਵਾਰਡ ਨੰਬਰ-28 ਤੋਂ ਕਾਂਗਰਸ ਜਿੱਤੀ
ਵਾਰਡ ਨੰਬਰ-84 ਤੋਂ ਕਾਂਗਰਸੀ ਉਮੀਦਵਾਰ ਨੀਰਜ ਜੱਸਲ ਜਿੱਤੇ
ਵਾਰਡ ਨੰਬਰ-71 ਤੋਂ ਕਾਂਗਰਸ ਜਿੱਤੀ
ਵਾਰਡ ਨੰਬਰ-44 ਤੋਂ 'ਆਪ' ਦੇ ਰਾਜ ਕੁਮਾਰ ਰਾਜੂ ਜਿੱਤੇ
ਇਹ ਵੀ ਪੜ੍ਹੋ- ਜਲੰਧਰ 'ਚ ਵੋਟਿੰਗ ਦੌਰਾਨ ਹੋਇਆ ਹੰਗਾਮਾ, ਪੁਲਸ ਨੇ ਕੀਤੀ ਬਲ ਦੀ ਵਰਤੋਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8