ਜਲੰਧਰ ਨਗਰ ਨਿਗਮ ਨੇ ਸਵੱਛਤਾ ਐਪ ਡਾਊਨਲੋਡ ਦਾ ਟੀਚਾ ਕੀਤਾ ਪੂਰਾ

Saturday, Mar 10, 2018 - 10:53 AM (IST)

ਜਲੰਧਰ ਨਗਰ ਨਿਗਮ ਨੇ ਸਵੱਛਤਾ ਐਪ ਡਾਊਨਲੋਡ ਦਾ ਟੀਚਾ ਕੀਤਾ ਪੂਰਾ

ਜਲੰਧਰ (ਖੁਰਾਣਾ)— ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਵੱਛਤਾ ਸਰਵੇਖਣ ਵਾਲੇ ਸ਼ਹਿਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਜਨਤਾ ਦੀਆਂ ਸ਼ਿਕਾਇਤਾਂ ਨੂੰ ਆਨਲਾਈਨ ਕਰਨ ਦੇ ਉਦੇਸ਼ ਨਾਲ ਆਮ ਪਬਲਿਕ ਵਿਚ ਸਵੱਛਤਾ ਐਪ ਦਾ ਪ੍ਰਚਾਰ ਕਰਨ। ਇਸ ਦੇ ਲਈ ਜਲੰਧਰ ਜਿਹੇ ਸ਼ਹਿਰ ਨੂੰ ਵਸੋਂ ਦੇ ਹਿਸਾਬ ਨਾਲ 17200 ਸਵੱਛਤਾ ਐਪ ਡਾਊਨਲੋਡ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਸਮੇਂ ਨਿਗਮ ਨੂੰ ਇਹ ਟੀਚਾ ਮਿਲਿਆ, ਉਸ ਸਮੇਂ ਸਿਰਫ ਕੁਝ ਸੌ ਲੋਕਾਂ ਨੇ ਹੀ ਇਹ ਐਪ ਡਾਊਨਲੋਡ ਕੀਤਾ ਸੀ। ਕਈ ਹਫਤੇ ਦੀ ਮਿਹਨਤ ਤੋਂ ਬਾਅਦ ਆਖਿਰ ਨਗਰ ਨਿਗਮ ਨੇ ਇਹ ਟੀਚਾ ਪੂਰਾ ਕਰ ਹੀ ਲਿਆ ਹੈ ਅਤੇ 17200 ਤੋਂ ਵੱਧ ਸ਼ਹਿਰੀਆਂ ਦੇ ਮੋਬਾਇਲ ਫੋਨ 'ਤੇ ਸਵੱਛਤਾ ਐਪ ਡਾਊਨਲੋਡ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੰਮ ਵਿਚ ਜੁਆਇੰਟ ਕਮਿਸ਼ਨਰ ਡਾ. ਸ਼ਿਖਾ ਭਗਤ ਤੋਂ ਇਲਾਵਾ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ, ਡਾ. ਸੁਮਿਤਾ ਅਬਰੋਲ, ਮੋਨਿਕਾ ਸੇਖੜੀ ਅਤੇ ਕਈ ਹੋਰ ਅਧਿਕਾਰੀਆਂ ਨੇ ਪੂਰਾ ਜ਼ੋਰ ਲਾਇਆ ਅਤੇ ਦਰਜਨਾਂ ਵਿੱਦਿਅਕ ਸੰਸਥਾਵਾਂ ਅਤੇ ਹੋਰ ਕਈ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਇਸ ਐਪ ਪ੍ਰਤੀ ਜਾਗਰੂਕ ਕੀਤਾ।


Related News