ਜਲੰਧਰ : MBD ਮਾਲ ''ਚ ਅੱਤਵਾਦੀਆਂ ਦੇ ਹੋਣ ਦੀ ਅਫਵਾਹ ਨੇ ਉਡਾਈ ਲੋਕਾਂ ਦੀ ਨੀਂਦ

Wednesday, Jun 20, 2018 - 04:16 AM (IST)

ਜਲੰਧਰ : MBD ਮਾਲ ''ਚ ਅੱਤਵਾਦੀਆਂ ਦੇ ਹੋਣ ਦੀ ਅਫਵਾਹ ਨੇ ਉਡਾਈ ਲੋਕਾਂ ਦੀ ਨੀਂਦ

ਜਲੰਧਰ (ਕਮਲੇਸ਼, ਵਰੁਣ)— ਰਾਤ ਕਰੀਬ 12 ਵਜੇ ਤੋਂ ਬਾਅਦ ਐੱਮ. ਬੀ. ਡੀ. ਮਾਲ 'ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ ਨਾਲ ਸ਼ਹਿਰ 'ਚ ਦਹਿਸ਼ਤ ਫੈਲ ਗਈ। ਦੇਖਦਿਆਂ ਹੀ ਦੇਖਦਿਆਂ ਮਾਲ 'ਚ ਪੁਲਸ ਅਧਿਕਾਰੀਆਂ ਤੋਂ ਲੈ ਕੇ ਫੌਜ  ਦੇ ਜਵਾਨ ਤਕ ਪਹੁੰਚ ਗਏ। ਆਲੇ-ਦੁਆਲੇ ਦੇ ਰਸਤੇ ਬੰਦ ਕਰ ਦਿੱਤੇ ਗਏ ਤੇ ਕਿਸੇ ਨੂੰ ਵੀ ਐੱਮ. ਬੀ. ਡੀ. ਮਾਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਰੀਬ 2 ਘੰਟੇ ਤੋਂ ਬਾਅਦ ਜਾ ਕੇ ਪਤਾ ਲੱਗਾ ਕਿ ਇਹ ਪੁਲਸ ਦੀ ਮੌਕ ਡਰਿਲ ਸੀ।

ਮਾਲ ਅੰਦਰ ਅੱਤਵਾਦੀ ਨਹੀਂ ਬਲਕਿ ਪੁਲਸ ਕਮਿਸ਼ਨਰ ਵੱਲੋਂ ਭੇਜੇ ਗਏ ਪੁਲਸ ਅਧਿਕਾਰੀ ਹੀ ਸਨ। ਇਨ੍ਹਾਂ ਨੇ ਹੀ ਪੁਲਸ ਕੰਟਰੋਲ ਰੂਮ 'ਚ ਅਗਵਾ ਦੀ ਸਚਨਾ ਦਿੱਤੀ ਸੀ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਸਮੇਤ ਸ਼ਹਿਰ ਦੀ ਸਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਦੂਜੇ ਪਾਸੇ ਫੌਜ ਦੇ ਅਧਿਕਾਰੀਆਂ ਨੂੰ ਇਸ ਮੌਕ ਡਰਿਲ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।
PunjabKesariਦੇਰ ਰਾਤ ਕਰੀਬ 12 ਵਜੇ ਸੂਚਨਾ ਮਿਲੀ ਕਿ ਐੱਮ. ਬੀ. ਡੀ. ਮਾਲ 'ਚੋਂ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਹਨ। ਸੂਚਨਾ ਕੰਟਰੋਲ ਰੂਮ 'ਚ ਵੀ ਪਹੁੰਚ ਗਈ ਸੀ। ਕੁਝ ਸਮੇਂ ਬਾਅਦ ਮਾਲ 'ਚੋਂ ਕੁਝ ਲੋਕਾਂ ਦੀ ਭੀੜ ਪੁਲਸ ਦੀ ਸੁਰੱਖਿਆ 'ਚ ਬਾਹਰ ਨਿਕਲਣੀ ਸ਼ੁਰੂ ਹੋ ਗਈ। ਲੋਕਾਂ ਨੇ ਦਾਅਵਾ ਕੀਤਾ ਕਿ ਅੰਦਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਦੇਖਦਿਆਂ ਹੀ ਦੇਖਦਿਆਂ ਬੀ. ਐੱਮ. ਸੀ. ਚੌਕ ਤੇ ਨਾਮਦੇਵ ਚੌਕ ਨੂੰ ਸੀਲ ਕਰ ਦਿੱਤਾ ਗਿਆ।

ਮੌਕੇ 'ਤੇ ਤਾਇਨਾਤ ਪੁਲਸ ਮੁਲਾਜ਼ਮ ਆਪਣੀ-ਆਪਣੀ ਪੁਜ਼ੀਸ਼ਨ 'ਚ ਸਨ, ਜਦਕਿ ਕੁਝ ਹੀ ਸਮੇਂ ਤੋਂ ਬਾਅਦ ਆਰਮੀ ਵੀ ਪਹੁੰਚ ਗਈ। ਜਿਸ ਤਰ੍ਹਾਂ ਪੁਲਸ  ਵਾਲੇ ਤਾਇਨਾਤ ਸਨ, ਉਸ ਨਾਲ ਲੱਗ ਰਿਹਾ ਸੀ ਕਿ ਕੋਈ ਅੱਤਵਾਦੀ ਹਮਲਾ ਹੀ ਹੋਇਆ ਹੈ। ਫੌਜ ਦੇ ਮੇਜਰ ਦਾ ਕਹਿਣਾ ਸੀ ਕਿ ਅਸੀਂ 3 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਕੇ ਪੁਲਸ ਹਵਾਲੇ ਕੀਤਾ ਹੈ।

ਦੇਰ ਰਾਤ ਕਰੀਬ 2.20 ਵਜੇ ਪੁਲਸ ਕਮਿਸ਼ਨਰ ਮਾਲ ਤੋਂ ਬਾਹਰ ਆਏ ਤੇ ਉਨ੍ਹਾਂ ਦੱਸਿਆ ਕਿ ਇਹ ਮੌਕ ਡਰਿਲ ਸੀ ਤੇ ਜੋ ਲੋਕ ਬੰਧਕ ਬਣਾਏ ਗਏ ਸਨ, ਉਹ ਏ. ਸੀ. ਪੀ. ਸਮੀਰ ਵਰਮਾ, ਇੰਸਪੈਕਟਰ ਓਂਕਾਰ ਸਿੰਘ ਬਰਾੜ ਤੇ ਉਨ੍ਹਾਂ ਦੇ 2 ਸਾਥੀ ਸਨ।


Related News