ਲਾਕਡਾਊਨ : ਰਾਸ਼ਣ ਨਾ ਮਿਲਣ ''ਤੇ ਛੋਟਾ ਸਈਪੁਰ ''ਚ ਹੰਗਾਮਾ

Saturday, Mar 28, 2020 - 06:44 PM (IST)

ਜਲੰਧਰ,(ਬੁਲੰਦ): ਸ਼ਹਿਰ ਦੇ ਛੋਟਾ ਸਈਪੁਰ 'ਚ ਅੱਜ ਸ਼ਾਮ ਸੈਂਕੜੇ ਮਜ਼ਦੂਰ ਸੜਕਾਂ 'ਤੇ ਉਤਰ ਆਏ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਮੌਕੇ 'ਤੇ ਪਹੁੰਚੇ ਐਸ. ਐਚ. ਓ. ਸੁਖਜੀਤ ਸਿੰਘ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਉਨ੍ਹਾਂ ਤੋਂ ਧਰਨਾ ਲਗਾਉਣ ਦਾ ਕਾਰਨ ਪੁੱਛਿਆ। ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਰਾਸ਼ਣ ਨਹੀਂ ਮਿਲ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਕੋਲ ਉਹ ਕਿਰਾਏ 'ਤੇ ਰਹਿੰਦੇ ਹਨ ਉਹ ਵੀ ਕਿਰਾਇਆ ਮੰਗ ਰਹੇ ਹਨ। ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਲਾਕਡਾਊਨ ਵਿਚਾਲੇ ਜ਼ਿਲਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਨਾ ਤਾਂ ਕੋਈ ਸਹਾਇਤਾ ਮਿਲ ਰਹੀ ਹੈ ਅਤੇ ਨਾ ਹੀ ਖਾਣ ਲਈ ਕੁੱਝ ਮਿਲ ਰਿਹਾ ਹੈ। ਇਸ ਮੌਕੇ ਐਸ. ਐਚ. ਓ. ਸੁਖਜੀਤ ਸਿੰਘ ਨੇ ਹਰ ਸੰਭਵ ਸਹਾਇਤਾ ਅਤੇ ਖਾਣ ਦਾ ਪ੍ਰਬੰਧ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਵਾਪਸ ਘਰ ਭੇਜਿਆ। ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਸਾਰੇ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਜਦ ਤਕ ਪੰਜਾਬ 'ਚ ਲਾਕ ਡਾਊਨ ਚੱਲ ਰਿਹਾ ਹੈ ਤਦ ਤਕ ਕੋਈ ਵੀ ਮਕਾਨ ਮਾਲਿਕ ਉਨ੍ਹਾਂ ਤੋਂ ਕਿਰਾਇਆ ਨਹੀਂ ਮੰਗੇਗਾ।


Deepak Kumar

Content Editor

Related News