...ਤਾਂ ਇਸ ਲਈ ਕਰਤਾਰਪੁਰ ਸਾਹਿਬ ਨਹੀਂ ਗਏ ਕੁਲਬੀਰ ਜੀਰਾ (ਵੀਡੀਓ)
Saturday, Nov 09, 2019 - 03:36 PM (IST)
ਜਲੰਧਰ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਤੇ ਸੰਗਤਾਂ ਦਾ ਇਕ ਜਥਾ ਪਾਕਿ ਲਈ ਰਵਾਨਾ ਹੋ ਚੁੱਕਾ ਹੈ, ਉਥੇ ਹੀ ਲਿਸਟ ਵਿਚ ਨਾਂ ਹੋਣ ਦੇ ਬਾਵਜੂਦ ਜ਼ੀਰਾ ਤੋਂ ਵਿਧਾਇਕ ਕੁਲਬੀਰ ਜੀਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਗਏ। ਕੁਲਬੀਰ ਜੀਰਾ ਨੇ ਕਰਤਾਰਪੁਰ ਸਾਹਿਬ ਨਾ ਜਾਣ ਦਾ ਕਾਰਨ ਬਾਦਲਾਂ ਨੂੰ ਦੱਸਿਆ ਹੈ। ਜੀਰਾ ਨੇ ਕਿਹਾ ਕਿ ਉਸ ਨੇ ਜਿਵੇਂ ਹੀ ਲਿਸਟ ਵਿਚ ਬਾਦਲ ਪਰਿਵਾਰ ਦਾ ਨਾਂ ਦੇਖਿਆ ਤਾਂ ਉਸ ਨੇ ਫੈਸਲਾ ਕੀਤਾ ਕਿ ਉਹ ਇਨ੍ਹਾਂ ਕਾਫਰਾਂ ਨਾਲ ਨਹੀਂ ਜਾਏਗਾ।
ਜੀਰਾ ਨੇ ਕਿਹਾ ਕਿ ਉਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਵਧਾਈ ਦਿੰਦੇ ਹਨ। ਉਥੇ ਹੀ ਉਨ੍ਹਾਂ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਸਬੰਧੀ ਕਿਹਾ ਕਿ ਉਹ ਬਾਅਦ ਵਿਚ ਇਲਾਕੇ ਦੀ ਸੰਗਤ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।