ਕਬੱਡੀ ਜਗਤ 'ਚ ਸੋਗ ਦੀ ਲਹਿਰ, ਖਿਡਾਰੀ ਪੰਮਾ ਗਾਂਧਰਾ ਦੀ ਮੌਤ (ਵੀਡੀਓ)

Friday, Jan 17, 2020 - 12:21 PM (IST)

ਜਲੰਧਰ (ਅਜਮੇਰ ਸਿੰਘ ਚਾਨਾ) : ਪਿੰਡ ਗਾਂਧਰਾ ਦੇ ਕਬੱਡੀ ਖਿਡਾਰੀ ਪੰਮਾ ਗਾਂਧਰਾ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੰਮਾ ਗਾਂਧਰਾ ਕਬੱਡੀ ਦੇ ਉਘੇ ਖਿਡਾਰੀ ਦੁੱਲਾ ਬੱਗਾ ਦੇ ਕੋਚ ਵੀ ਸਨ। ਪੰਮਾ ਗਾਂਧਰਾ ਦੀ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੰਮਾ ਦੀ ਮੌਤ ਦੀ ਅਚਾਨਕ ਆਈ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ।

ਇਸ ਸਬੰਧੀ ਜਾਣਕਾਪਪੀ ਦਿੰਦਿਆਂ ਪੰਮਾ ਗਾਂਧਰਾ ਦੇ ਸਾਥੀ ਕੋਚ ਸੁੱਖਾ ਘੁੱਗਸ਼ੋਰ ਨੇ ਦੱਸਿਆ ਕਿ ਮੌਤ ਤੋਂ ਇਕ ਦਿਨ ਪਹਿਲਾਂ ਪੰਮਾ ਨੇ ਵਟਸਐਪ ਗਰੁੱਪ ਵਿਚ ਪੋਸਟਾਂ ਪਾਈਆਂ ਅਤੇ ਆਡੀਓ ਮੈਸੇਜ ਪਾਏ, ਜਿਸ ਤੋਂ ਲੱਗਦਾ ਸੀ ਕਿ ਉਹ ਬਿਲਕੁਲ ਠੀਕ ਠਾਕ ਹੈ ਪਰ ਅਚਾਨਕ ਅੱਜ ਆਈ ਖਬਰ ਨੇ ਦਿਲ ਨੂੰ ਧੂਹ ਪਾ ਦਿੱਤੀ। ਉਨਾਂ ਕਿਹਾ ਕਿ ਪੰਮਾ ਗਾਂਧਰਾਂ ਦੀ ਮੌਤ ਕਬੱਡੀ ਜਗਤ ਲਈ ਇਕ ਵੱਡਾ ਘਾਟਾ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।


author

Baljeet Kaur

Content Editor

Related News