ਜਲੰਧਰ: ਗੈਂਗਰੇਪ ਮਾਮਲੇ ਵਿਚ ਮਾਸਟਰਮਾਈਂਡ ਅਸ਼ੀਸ਼ ਸਮੇਤ ਮੁਲਜ਼ਮਾਂ ਖ਼ਿਲਾਫ਼ ਕੋਰਟ ''ਚ ਚਾਰਜਸ਼ੀਟ ਪੇਸ਼
Sunday, Jun 06, 2021 - 10:57 AM (IST)
ਜਲੰਧਰ (ਜ. ਬ.)-ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿਚ ਜਿੱਥੇ ਇਕ ਪਾਸੇ ਪੁਲਸ ਵੱਲੋਂ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ਉਥੇ ਹੀ ਦੂਜੇ ਪਾਸੇ ਪੁਲਸ ਨੇ ਮੁਲਜ਼ਮ ਸਾਜ਼ਿਸ਼ਕਰਤਾ ਜੋਤੀ ਦੇ ਡਰਾਈਵਰ ਗੈਰੀ ਦੀ ਭਾਲ ਵਿਚ ਛਾਪੇਮਾਰੀ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਜਲੰਧਰ ਨੂੰ ਦਿੱਤਾ ਇਹ ਵੱਡਾ ਤੋਹਫ਼ਾ
ਇੰਨਾ ਹੀ ਨਹੀਂ ਗੈਰੀ ਦੇ ਭਰਾ ਸੰਨੀ ਦੀ ਭਾਲ ਪੁਲਸ ਕਰ ਰਹੀ ਹੈ ਤਾਂ ਕਿ ਉਸ ਦੇ ਮਾਰਫਤ ਗੈਰੀ ਦਾ ਕੋਈ ਸੁਰਾਗ ਮਿਲ ਸਕੇ। ਹਾਲਾਂਕਿ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਕੋਰਟ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਜਿੱਥੇ ਕਿਡਨੈਪਿੰਗ ਦੀ ਧਾਰਾ ਜੋੜੀ ਗਈ ਹੈ, ਉਥੇ ਹੀ ਪੁਲਸ ਵੱਲੋਂ ਇਨਵੈਸਟੀਗੇਸ਼ਨ ਦੇ ਸਬੂਤ ਵੀ ਕੋਰਟ ਵਿਚ ਜਮ੍ਹਾ ਕਰਵਾ ਦਿੱਤੇ ਗਏ ਹਨ, ਜਿਸ ’ਤੇ ਕੋਰਟ ਹੁਣ 7 ਜੂਨ ਨੂੰ ਸੁਣਵਾਈ ਕਰੇਗਾ। ਪੁਲਸ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਕਿਸੇ ਵੀ ਤਰੀਕੇ ਦੀ ਮੁਲਜ਼ਮਾਂ ਨੂੰ ਕੋਰਟ ਵਿਚ ਕੋਈ ਬੇਲ ਨਹੀਂ ਮਿਲ ਸਕੇਗੀ।
ਇਹ ਵੀ ਪੜ੍ਹੋ : ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ
ਜ਼ਿਕਰਯੋਗ ਹੈ ਕਿ 6 ਮਈ ਦੀ ਸ਼ਾਮ ਨੂੰ ਮਾਡਲ ਟਾਊਨ ਸਥਿਤ ਕਲਾਊਡ ਫੋਰੈਸਟ ਐਕਟ ਵਿਚ ਇਕ 15 ਸਾਲ ਦੀ ਲੜਕੀ ਦਾ ਚਾਰ ਨੌਜਵਾਨਾਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਸਪਾ ਸੈਂਟਰ ਦੇ ਮਾਲਕ ਅਸ਼ੀਸ਼ ਉਰਫ਼ ਦੀਪਕ ਬਹਿਲ, ਮੈਨੇਜਰ ਇੰਦਰ, ਕਾਂਗਰਸੀ ਨੇਤਾ ਦੇ ਨਜ਼ਦੀਕੀ ਅਰਸ਼ਦ ਖਾਨ, ਸ਼ਿਵ ਸੈਨਾ ਨੇਤਾ ਸੋਹਿਤ ਸ਼ਰਮਾ ਅਤੇ ਸਾਜ਼ਿਸ਼ਕਰਤਾ ਜੋਤੀ ’ਤੇ ਕੇਸ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਅਸ਼ੀਸ਼ ਵੱਲੋਂ ਕਈ ਹਾਈ ਪ੍ਰੋਫਾਈਲ ਲੋਕਾਂ ਦੇ ਨਾਮ ਲਏ ਗਏ ਸਨ, ਜਿਨ੍ਹਾਂ ਵਿਚ ਵੱਡੇ-ਵੱਡੇ ਪੁਲਸ ਅਧਿਕਾਰੀ, ਇੰਡਸਟਰੀਲਿਸਟ ਰਾਜਨੇਤਾ ਅਤੇ ਕਈ ਬਿਜ਼ਨੈੱਸਮੈਨ ਹਨ। ਇੰਨਾ ਹੀ ਨਹੀਂ ਅਸ਼ੀਸ਼ ਵੱਲੋਂ ਸ਼ਹਿਰ ਵਿਚ ਵੱਡੇ-ਵੱਡੇ ਲੋਕਾਂ ਨੂੰ ਥਾਈਲੈਂਡ ਅਤੇ ਰਸ਼ੀਅਨ ਗਰਲਜ਼ ਸਪਲਾਈ ਕੀਤੀਆਂ ਜਾਂਦੀਆਂ ਸਨ। ਉਕਤ ਸਾਰਾ ਧੰਦਾ ਸਪਾ ਸੈਂਟਰ ਵਿਚ ਹੋਣ ਵਾਲੀ ਮਸਾਜ ਦੀ ਆੜ ਵਿਚ ਚਲਾਇਆ ਜਾਂਦਾ ਸੀ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਇਨਸਾਨੀਅਤ ਸ਼ਰਮਸਾਰ, ਬਾਜ਼ਾਰ 'ਚ ਰੋਂਦੇ ਬੱਚੇ ਨੂੰ ਇਕੱਲੇ ਛੱਡ ਫਰਾਰ ਹੋਈ ਮਹਿਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ