ਮੀਂਹ ਕਾਰਨ ਭਿਆਨਕ ਹਾਦਸੇ ਦਾ ਸ਼ਿਕਾਰ ਬਣੇ ਪਿਓ-ਪੁੱਤ, ਹੋਈ ਮੌਤ

Saturday, Jul 11, 2020 - 12:28 AM (IST)

ਮੀਂਹ ਕਾਰਨ ਭਿਆਨਕ ਹਾਦਸੇ ਦਾ ਸ਼ਿਕਾਰ ਬਣੇ ਪਿਓ-ਪੁੱਤ, ਹੋਈ ਮੌਤ

ਜਲੰਧਰ,(ਸੋਨੂੰ):ਸ਼ਹਿਰ ਦੇ ਪੀਰ ਬੋਦਲਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਮੀਂਹ ਦੌਰਾਨ ਇਕ ਭਿਆਨਕ ਹਾਦਸੇ 'ਚ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਲਸ਼ਨ ਤੇ ਉਸ ਦੇ ਪੁੱਤਰ ਨਿਵਾਸੀ ਛੋਟਾ ਅਲੀ ਮੁਹੱਲਾ ਦੇ ਰੂਪ 'ਚ ਹੋਈ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 8 ਵਜੇ ਮੀਂਹ ਦੇ ਨਾਲ ਕਾਫੀ ਤੇਜ਼ ਹਨੇਰੀ ਚੱਲੀ। ਇਸ ਦੌਰਾਨ ਪੀਰ ਬੋਦਲਾ ਬਾਜ਼ਾਰ 'ਚ ਬਿਜਲੀ ਦੀ ਹਾਈ ਟੈਂਸ਼ਨ ਤਾਰ ਟੁੱਟ ਕੇ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀ ਤਾਰ ਡਿੱਗਣ ਨਾਲ ਪਾਣੀ 'ਚ ਕਰੰਟ ਆ ਗਿਆ। ਇਸ ਦੌਰਾਨ ਕਰੀਬ 9 ਵਜੇ ਗੁਲਸ਼ਲ ਤੇ ਉਸ ਦਾ ਪੁੱਤਰ ਮਨ (13) ਵਾਸੀ ਛੋਟਾ ਅਲੀ ਮੁਹੱਲਾ, ਜਲੰਧਰ ਮੋਟਰ ਸਾਈਕਲ 'ਤੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ। ਪੀਰ ਬੋਦਲਾ ਬਾਜ਼ਾਰ 'ਚ ਭਰੇ ਮੀਂਹ ਦੇ ਪਾਣੀ 'ਚੋਂ ਲੰਘਣ ਸਮੇਂ ਉਸ ਨੂੰ ਝਟਕਾ ਲੱਗਾ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਗੁਲਸ਼ਨ ਤੇ ਉਸ ਦਾ ਪੁੱਤਰ ਮਨ ਦੋਵੇਂ ਪੱਕਾ ਬਾਗ 'ਚ ਫੋਟੋ ਫ੍ਰੇਮਿੰਗ ਦੀ ਦੁਕਾਨ 'ਤੇ ਕੰਮ ਕਰਦੇ ਸਨ।


author

Deepak Kumar

Content Editor

Related News