ਮਹਿਲਾ ਉਪਕਾਰ ਸੰਸਥਾ ਵਲੋਂ ਕਰਵਾਇਆ ਗਿਆ ਸਮਾਗਮ, ਵੰਡੇ ਕੰਬਲ ਤੇ ਬੂਟ

Tuesday, Dec 03, 2019 - 01:04 PM (IST)

ਮਹਿਲਾ ਉਪਕਾਰ ਸੰਸਥਾ ਵਲੋਂ ਕਰਵਾਇਆ ਗਿਆ ਸਮਾਗਮ, ਵੰਡੇ ਕੰਬਲ ਤੇ ਬੂਟ

ਜਲੰਧਰ (ਸੁਨੀਲ ਮਹਾਜਨ) - ਜਲੰਧਰ ਮਹਿਲਾ ਉਪਕਾਰ ਸੰਸਥਾ ਦੀ ਫਾਊਂਡਰ ਸਵ.ਸ੍ਰੀਮਤੀ ਸਵਦੇਸ਼ ਚੋਪੜਾ ਤੇ ਸੰਸਥਾ ਦੀ ਪ੍ਰਧਾਨ ਸਵ.ਸ਼੍ਰੀਮਤੀ ਪੁਸ਼ਪਾ ਛਿੱਬਰ ਦੀ ਬਰਸੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਮੌਕੇ ਜ਼ਰੂਰਤਮੰਦ ਲੋਕਾਂ ਨੂੰ ਕਰੀਬ 300 ਕੰਬਲ ਵੰਢੇ ਗਏ ਅਤੇ ਨਾਲ ਹੀ ਸਕੂਲੀ ਬੱਚਿਆਂ ਨੂੰ ਬੂਟ ਵੀ ਦਿੱਤੇ ਗਏ। ਜਲੰਧਰ ’ਚ ਕਰਵਾਏ ਗਏ ਇਸ ਸਮਾਗਮ 'ਚ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਕੁਮਾਰ ਚੋਪੜਾ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਸ੍ਰੀਮਤੀ ਪੁਸ਼ਪਾ ਛਿੱਬਰ ਵਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਰਾਮਨਵਮੀ ਉਤਸਵ ਕਮੇਟੀ ਦੇ ਮੁੱਖ ਸਕੱਤਰ ਅਵਨੀਸ਼ ਅਰੋੜਾ ਨੇ ਕਿਹਾ ਕਿ ਪੁਸ਼ਪਾ ਜੀ ਨੇ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਹੀ ਰਾਮਨਵਮੀ ਉਤਸਵ ਕਮੇਟੀ ਨੂੰ ਪ੍ਰਭਾਤਫੇਰਿਆਂ ਕੱਢਣ ਦਾ ਸੁਝਾਅ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀਮਤੀ ਪੁਸ਼ਪਾ ਛਿੱਬਰ ਵਲੋਂ ਜਾਰੀ ਕੀਤੇ ਗਏ ਸਮਾਜ ਸੇਵਾਂ ਦੇ ਕੰਮਾਂ ਨੂੰ ਇੰਝ ਹੀ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਸਮਾਗਮ 'ਚ ਪੁੱਜੇ ਭਾਜਪਾ ਆਗੂ ਮਨੋਰੰਜਨ ਕਾਲਿਆ ਸਮੇਤ ਕਈ ਹੋਰ ਸ਼ਖਸੀਅਤਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ। 
 


author

rajwinder kaur

Content Editor

Related News