SDM ਦਿਹਾਤੀ ਖੇਤਰ ''ਚ ਧਰਨੇ/ਰੈਲੀਆਂ/ਜਲਸਿਆਂ ਦੀ ਦੇਣਗੇ ਮਨਜ਼ੂਰੀ : ਡੀ. ਸੀ.

Saturday, Jul 11, 2020 - 10:50 AM (IST)

SDM ਦਿਹਾਤੀ ਖੇਤਰ ''ਚ ਧਰਨੇ/ਰੈਲੀਆਂ/ਜਲਸਿਆਂ ਦੀ ਦੇਣਗੇ ਮਨਜ਼ੂਰੀ : ਡੀ. ਸੀ.

ਜਲੰਧਰ (ਚੋਪੜਾ)— ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦਿਹਾਤੀ ਖੇਤਰ 'ਚ ਧਰਨੇ/ਰੈਲੀਆਂ/ਜਲਸਿਆਂ ਆਦਿ ਨਾਲ ਸਬੰਧਤ ਮਨਜ਼ੂਰੀ ਦੇਣ ਲਈ ਐੱਸ. ਡੀ. ਐੱਮਜ਼ ਨੂੰ ਅਧਿਕਾਰਿਤ ਅਥਾਰਿਟੀ ਨਾਮਜ਼ਦ ਕੀਤਾ ਹੈ ਜਦੋਂਕਿ ਨਗਰ ਨਿਗਮ ਦੀ ਹੱਦ 'ਚ ਆਉਂਦੇ ਖੇਤਰਾਂ ਲਈ ਕਮਿਸ਼ਨਰ ਪੁਲਸ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਖੇਤਰ ਪ੍ਰਸ਼ਾਸਕੀ ਕੰਪਲੈਕਸ ਵੱਲੋਂ ਕਾਫ਼ੀ ਦੂਰੀ ਤੱਕ ਫੈਲਿਆ ਹੋਇਆ ਹੈ ਅਤੇ ਪ੍ਰਬੰਧਕਾਂ ਵੱਲੋਂ ਮਨਜ਼ੂਰੀ ਲੈਣ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇ ਅਧਿਕਾਰ ਐੱਸ. ਡੀ. ਐੱਮਜ਼ ਨੂੰ ਸੌਂਪੇ ਗਏ ਹਨ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਅੱਜ ਫਿਰ ਫੇਸਬੁੱਕ 'ਤੇ ਜਨਤਾ ਸਾਹਮਣੇ ਹੋਣਗੇ ਰੂ-ਬ-ਰੂ

ਉਨ੍ਹਾਂ ਕਿਹਾ ਕਿ ਹਾਲਾਂਕਿ ਧਰਨੇ, ਰੈਲੀਆਂ ਅਤੇ ਜਲਸਿਆਂ 'ਚ ਉਚਿਤ ਪ੍ਰਬੰਧਾਂ ਦੇ ਨਾ ਹੋਣ 'ਤੇ ਅਨੇਕਾਂ ਦੁਰਘਟਨਾਵਾਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਮਹਿਕਮੇ ਵੱਲੋਂ 6 ਨਵੰਬਰ 2018 ਨੂੰ ਇਸ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਅਨੁਸਾਰ ਪ੍ਰਬੰਧਕਾਂ ਵੱਲੋਂ ਵੱਖ-ਵੱਖ ਪਹਿਲੂਆਂ ਅਤੇ ਜਾਣਕਾਰੀ ਨਿਰਧਾਰਤ ਪ੍ਰਫਾਰਮੇ 'ਚ ਦਿੰਦੇ ਹੋਏ ਮਨਜ਼ੂਰੀ ਲਈ ਅਪਲਾਈ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਬੰਧਤ ਵਿਭਾਗਾਂ ਵਲੋਂ ਵੀ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣੇ ਹਨ। ਇਹ ਹੁਕਮ 2 ਸਤੰਬਰ 2020 ਤੱਕ ਲਾਗੂ ਰਹਾਣਗੇ।

ਇਹ ਵੀ ਪੜ੍ਹੋ​​​​​​​: ਵੀਜ਼ਾ ਸੈਂਟਰ 'ਚ ਤਨਖ਼ਾਹ ਲੈਣ ਗਈ ਕੁੜੀ ਦਾ ਬਾਊਂਸਰਾਂ ਨੇ ਭਰਾ ਸਣੇ ਚਾੜ੍ਹਿਆ ਕੁਟਾਪਾ, ਧੂਹ-ਧੂਹ ਖਿੱਚਿਆ (ਵੀਡੀਓ)

ਪਿੰਡਾਂ 'ਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਠੀਕਰੀ ਪਹਿਰਾ ਲਾਉਣ ਦੇ ਦਿੱਤੇ ਹੁਕਮ
ਜ਼ਿਲ੍ਹਾ ਨਿਆਂ-ਅਧਿਕਾਰੀ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਕ ਹੋਰ ਹੁਕਮ ਰਾਹੀਂ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਸਬੰਧਤ ਖੇਤਰ ਦੇ ਐੱਸ. ਐੱਚ. ਓ. ਨੂੰ ਸੂਚਨਾ ਮੁਹੱਈਆ ਕਰਵਾ ਕਰ ਠੀਕਰੀ ਪਹਿਰਾ ਲਾਏ। ਇਹ ਹੁਕਮ 30 ਸਤੰਬਰ 2020 ਤੱਕ ਲਾਗੂ ਰਹਾਂਗੇ। ਇਸ ਤੋਂ ਇਲਾਵਾ ਜ਼ਿਲ੍ਹਾ ਜਲੰਧਰ (ਦੇਹਾਤੀ) ਦੀ ਹੱਦ ਅੰਦਰ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇ 'ਤੇ ਸਥਿਤ ਵਿਆਹ ਪੈਲਸ/ ਹੋਟਲ ਵਾਲਿਆਂ ਵੱਲੋਂ ਨੇਸ਼ਨਲ ਹਾਈਵੇਅ/ਸਟੇਟ ਹਾਈਵੇ 'ਤੇ ਗਾਡੀਆਂ ਦੀ ਪਾਰਕਿੰਗ, ਵਿਆ ਫੰਕਸ਼ਨ ਦੌਰਾਨ ਸੜਕ ਉੱਤੇ ਪਟਾਖੇ ਚਲਾਣ, ਪੈਲਸਾਂ/ਹੋਟਲਾਂ ਅੰਦਰ ਅਤੇ ਬਾਹਰ ਫਾਇਰ ਕਰਣ ਉੱਤੇ ਰੋਕ ਲਾ ਦਿੱਤੀ ਹੈ । ਇਹ ਹੁਕਮ 7 ਸਤੰਬਰ 2020 ਤੱਕ ਲਾਗੂ ਰਹਾਂਗੇ।

ਬਿਨਾਂ ਆਗਿਆ ਜਲੂਸ ਕੱਢਣ ਅਤੇ ਹਥਿਆਰ ਲੈ ਕੇ ਚਲਣ 'ਤੇ ਲਾਈ ਪਾਬੰਧੀ
ਜ਼ਿਲ੍ਹਾ ਨਿਆਂ ਅਧਿਕਾਰੀ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਜਲੰਧਰ (ਦਿਹਾਤੀ) ਅੰਦਰ ਕਿਸੇ ਕਿਸਮ ਦਾ ਜਲੂਸ ਬਿਨਾਂ ਆਗਿਆ ਕੱਢਣ, ਨਿਰਧਾਰਤ ਸਥਾਨਾਂ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ 'ਤੇ ਧਰਨਾ ਅਤੇ ਕੋਈ ਸਮਾਗਮ ਕਰਣ, ਕਿਸੇ ਸਮਾਗਮ/ਜਲੂਸ 'ਚ ਆਮ ਜਨਤਾ ਲਈ ਹਰ ਪ੍ਰਕਾਰ ਦੇ ਫਾਇਰ ਆਰਮ, ਕੁਲਹਾੜੀ, ਬਰਛੇ, ਛੁਰੇ ਅਤੇ ਹਥਿਆਰ ਆਦਿ ਚੁੱਕ ਕੇ ਚਲਣ, ਪੰਜ ਜਾਂ ਪੰਜ ਤੋਂ ਜ਼ਿਆਦਾ ਆਦਮੀਆਂ ਦੀ ਸਭਾ ਅਤੇ ਨਾਅਰੇਬਾਜ਼ੀ ਕਰਨ ਉੱਤੇ ਰੋਕ ਲਾ ਦਿੱਤੀ ਹੈ। ਇਹ ਹੁਕਮ 07 ਸਤੰਬਰ 2020 ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ​​​​​​​: ​​​​​​​ਜਲੰਧਰ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੋਲਗੱਪੇ ਲਗਾਉਣ ਵਾਲਾ ਪ੍ਰਵਾਸੀ ਮਜ਼ਦੂਰ


author

shivani attri

Content Editor

Related News