ਜਨਤਾ ਕਰਫਿਊ ਤੋਂ ਬਾਅਦ ਜਲੰਧਰ 'ਚ ਬੁੱਧਵਾਰ ਤਕ ਰਹੇਗਾ ਲਾਕਡਾਊਨ : ਡੀ. ਸੀ.
Saturday, Mar 21, 2020 - 10:18 PM (IST)
ਜਲੰਧਰ: ਵਿਸ਼ਵ ਭਰ 'ਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਕੇਂਦਰ ਸਰਕਾਰ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹੈ, ਉਥੇ ਹੀ ਜਲੰਧਰ ਦੇ ਡੀ. ਸੀ. ਵਰਿੰਦਰ ਸ਼ਰਮਾ ਵਲੋਂ ਜਨਤਾ ਕਰਫਿਊ ਤੋਂ ਬਾਅਦ ਸੋਮਵਾਰ ਸਵੇਰ ਤੋਂ 23 ਮਾਰਚ ਤੋਂ 25 ਮਾਰਚ ਬੁੱਧਵਾਰ ਰਾਤ 12 ਵਜੇ ਤਕ ਜਲੰਧਰ ਜ਼ਿਲੇ ਨੂੰ ਲਾਕਡਾਊਨ ਕਰ ਦਿੱਤਾ ਗਿਆ। ਜਿਲੇ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਕੈਡਮਿਕ ਐਕਟ ਤਹਿਤ 3 ਦਿਨ ਤਕ ਜਲੰਧਰ ਸ਼ਹਿਰ 'ਚ ਸੰਪੂਰਣ ਰੂਪ 'ਚ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲਾ ਜਲੰਧਰ ਦੀ ਜਨਤਾ ਨੂੰ ਅਜੋਕ ਸਮੇਂ 'ਚ ਮਹਾਮਾਰੀ ਤੋਂ ਨਜਿਠੰਣ ਲਈ ਪੂਰੀ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।