ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ

Monday, Jul 05, 2021 - 04:08 PM (IST)

ਜਲੰਧਰ (ਸੋਨੂੰ, ਜ. ਬ.)— ਜਲੰਧਰ ਦੇ ਕਚਹਿਰੀ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਦੋ ਵਕੀਲਾਂ ਦੀ ਆਪਸ ਵਿਚ ਲੜਾਈ ਹੋ ਗਈ। ਇਸ ਦੌਰਾਨ ਇਹ ਤਕਰਾਰ ਇੰਨੀ ਵੱਧ ਗਈ ਕਿ ਮਾਮਲਾ ਖ਼ੂਨੀ ਝੜਪ ਤੱਕ ਜਾ ਪੁੱਜਾ। ਇਸ ਦੌਰਾਨ ਇਕ ਵਕੀਲ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ। ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਹੈ ਕਿ ਕੁੱਟਮਾਰ ਦੌਰਾਨ ਦੋਵਾਂ ਧਿਰਾਂ ਦੇ ਵਕੀਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਂਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਕਾਰਨ

PunjabKesari

ਇਲਾਜ ਲਈ ਪਹੁੰਚੀਆਂ ਦੋਵਾਂ ਧਿਰਾਂ ਨੇ ਹਸਪਤਾਲ ਵਿਚ ਜੰਮ ਕੇ ਹੰਗਾਮਾ ਕੀਤਾ ਅਤੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਾਏ। ਇਸ ਦੌਰਾਨ ਵਕੀਲ ਭਾਈਚਾਰੇ ਦੇ ਬਚਾਅ ਲਈ ਪਹੁੰਚੀ ਲੇਡੀ ਕਾਂਸਟੇਬਲ ਦੇ ਹੀ ਕੱਪੜੇ ਫਟ ਗਏ। ਦੋਵਾਂ ਧਿਰਾਂ ਦੇ ਜ਼ਖ਼ਮੀ ਹੋਏ ਵਕੀਲਾਂ ਦੀ ਪਛਾਣ ਨਜਾਕਤ ਮੁਹੰਮਦ ਅਤੇ ਪਰਮ ਕਸ਼ਯਪ ਵਜੋਂ ਹੋਈ ਹੈ। ਮੌਕੇ ’ਤੇ ਪਹੁੰਚੀ ਥਾਣਾ ਨੰਬਰ 4 ਅਤੇ ਬਾਰਾਦਰੀ ਦੀ ਪੁਲਸ ਨੇ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲਿਆ।
ਜ਼ਖ਼ਮੀ ਨਜ਼ਾਕਤ ਮੁਹੰਮਦ ਦੇ ਪਿਤਾ ਐਡਵੋਕੇਟ ਮੁਖ਼ਤਿਆਰ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੇਸਾਂ ਦੀ ਤਰੀਕ ਲੈਣ ਤੋਂ ਬਾਅਦ ਬਾਹਰ ਆ ਰਿਹਾ ਸੀ। ਦੋਵਾਂ ਭਰਾਵਾਂ ਨੇ ਉਸ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਸਿਵਲ ਹਸਪਤਾਲ ਵਿਚ ਐਡਵੋਕੇਟ ਅਸ਼ੋਕ ਖੰਨਾ ਅਤੇ ਵਰੁਣ ਨਾਲ ਐੱਮ. ਐੱਲ. ਆਰ. ਕਟਵਾਉਣ ਪਹੁੰਚੇ ਸਨ ਤਾਂ ਉੱਥੇ ਪਹੁੰਚੀ ਔਰਤ ਨੇ ਦੁਬਾਰਾ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਕੀਤੀ।

ਇਹ ਵੀ ਪੜ੍ਹੋ: ਦਿੱਲੀ ਤੋਂ ਭੱਜ ਕੇ ਜਲੰਧਰ ਪੁੱਜਾ ਪ੍ਰੇਮੀ ਜੋੜਾ, ਕੁੜੀ ਦੇ ਪਰਿਵਾਰ ਨੇ ਪ੍ਰੇਮੀ ਦੀ ਸੜਕ ’ਤੇ ਕੀਤੀ ਛਿੱਤਰ-ਪਰੇਡ

PunjabKesari

ਮੌਕੇ ’ਤੇ ਮੌਜੂਦ ਅਸ਼ੋਕ ਖੰਨਾ ਨੇ ਦੱਸਿਆ ਕਿ ਕੁੱਟਮਾਰ ਇਨ੍ਹਾਂ ਭਰਾਵਾਂ ਨੇ ਕੀਤੀ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਪਰਮ ਅਤੇ ਉਸ ਦੀ ਭੈਣ ਮਨੀਸ਼ਾ ਨੇ ਹਸਪਤਾਲ ਵਿਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਜਿਹੜਾ ਵੀ ਕੇਸ ਲੜਦਾ ਹੈ, ਉਸ ਨਾਲ ਇਹ ਭਰਾ ਕੁੱਟਮਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪਰਮ ’ਤੇ ਬਾਰ ਕਾਊਂਸਿਲ ਨੇ ਕੇਸ ਲੜਨ ’ਤੇ 3 ਸਾਲ ਦਾ ਬੈਨ ਲਾਇਆ ਹੋਇਆ ਹੈ।
ਖੰਨਾ ਨੇ ਦੱਸਿਆ ਕਿ ਕਸ਼ਯਪ ਭਰਾਵਾਂ ਨੇ ਕਈ ਲੋਕਾਂ ਖ਼ਿਲਾਫ਼ ਕੇਸ ਕੀਤੇ ਹੋਏ ਹਨ, ਜਿਸ ਕਾਰਨ ਹਾਈ ਕੋਰਟ ਅਤੇ ਲੋਅਰ ਕੋਰਟ ਨੇ ਕਸ਼ਯਪ ਭਰਾਵਾਂ ਖ਼ਿਲਾਫ਼ ਉਨ੍ਹਾਂ ਨੂੰ ਵਕੀਲ ਨਿਯੁਕਤ ਕੀਤਾ ਸੀ। ਉਹ 5 ਕੇਸ ਜਿੱਤ ਚੁੱਕੇ ਹਨ। ਦੋਵਾਂ ਭਰਾਵਾਂ ਨੇ ਉਨ੍ਹਾਂ ਦਾ ਨਾਂ ਲਿਖਵਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਦਰਜ ਹੋਇਆ ਸੀ। ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ ਤਾਂ ਲੇਡੀ ਕਾਂਸਟੇਬਲ ਨਾਲ ਉਨ੍ਹਾਂ ਦੀ ਖੂਬ ਬਹਿਸ ਹੋਈ ਅਤੇ ਉਨ੍ਹਾਂ ’ਤੇ ਝੂਠੇ ਦੋਸ਼ ਕੱਪੜੇ ਪਾੜਨ ਤੱਕ ਦੇ ਲਾਏ ਗਏ, ਜਿਸ ਤੋਂ ਬਾਅਦ ਉਹ ਪੁਲਸ ਥਾਣੇ ਵਿਚ ਬਿਆਨ ਦਰਜ ਕਰਵਾਉਣ ਚਲੇ ਗਏ।

ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ

ਦੂਜੇ ਪਾਸੇ ਥਾਣਾ ਨੰਬਰ 4 ਦੀ ਪੁਲਸ ਨੇ ਦੱਸਿਆ ਕਿ ਐਡਵੋਕੇਟ ਅਸ਼ੋਕ ਵੱਲੋਂ ਸਿਵਲ ਹਸਪਤਾਲ ਵਿਚ ਹੋਈ ਕੁੱਟਮਾਰ ਸਬੰਧੀ ਸ਼ਿਕਾਇਤ ਕਰਵਾਈ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਖ਼ਮੀ ਐਡਵੋਕੇਟ ਪਰਮ ਅਤੇ ਪ੍ਰਮੋਦ ਕਸ਼ਯਪ ਅਤੇ ਉਨ੍ਹਾਂ ਦੀ ਭੈਣ ਮਨੀਸ਼ਾ ਨੇ ਪੁਲਸ ਨੂੰ ਦੱਸਿਆ ਕਿ ਉਹ ਅਦਾਲਤ ਦੇ ਬਾਹਰ ਖੜ੍ਹੇ ਸਨ ਕਿ ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰ ਨੇ ਪਰਮਜੀਤ ਕਸ਼ਯਪ ’ਤੇ ਕਿਸੇ ਚੀਜ਼ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਇਕ ਐਡਵੋਕੇਟ ਨਾਲ ਉਨ੍ਹਾਂ ਦਾ ਕੇਸ ਚੱਲ ਰਿਹਾ ਹੈ। ਇਸੇ ਕਾਰਨ ਅੱਜ ਉਨ੍ਹਾਂ ’ਤੇ ਅਦਾਲਤ ਵਿਚ ਹਮਲਾ ਹੋਇਆ ਹੈ। ਉਨ੍ਹਾਂ ਸਿਵਲ ਹਸਪਤਾਲ ਵਿਚ ਵੀ ਹਮਲਾ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਉਨ੍ਹਾਂ ਦੇ ਹੱਕ ਵਿਚ ਆਈ ਲੇਡੀ ਕਾਂਸਟੇਬਲ ਨੇ ਦੱਸਿਆ ਕਿ ਉਸ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਵਕੀਲ ਨੇ ਆਪਣੇ ਸਾਥੀ ਸ਼੍ਰੀਨਗਰ ਤੋਂ ਬੁਲਾਏ ਹੋਏ ਹਨ, ਜਿਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਕੇਸ ਵਾਪਸ ਲੈਣ ਲਈ ਉਨ੍ਹਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ।

ਉਕਤ ਸਾਰੇ ਮਾਮਲੇ ਦੇਰ ਰਾਤ ਬਾਰਾਦਰੀ ਪੁਲਸ ਜਾਂਚ ਕਰ ਰਹੀ ਸੀ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵੱਲੋਂ ਐੱਮ. ਐੱਲ. ਆਰ. ਆਈ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਾਕੀ ਘਟਨਾ ਸਥਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਚੈੱਕ ਕਰਵਾਈ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਭੁਲੱਥ ਦੇ ਨੌਜਵਾਨ ਨੇ ਇਟਲੀ 'ਚ ਚਮਕਾਇਆ ਪੰਜਾਬ ਦਾ ਨਾਂ, ਬਾਡੀ ਬਿਲਡਰ ਮੁਕਾਬਲੇ 'ਚ ਹਾਸਲ ਕੀਤਾ ਪਹਿਲਾ ਸਥਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News